ਇੰਝ 10-10 ਘੰਟੇ ਮਿਹਨਤ ਕੀਤੀ ਹੈ ਪਰਮੀਸ਼ ਵਰਮਾ ਨੇ 'ਸਿੰਘਮ' ਦੇ ਐਕਸ਼ਨਾਂ ਲਈ, ਦੇਖੋ ਵੀਡੀਓ

By  Aaseen Khan July 20th 2019 03:10 PM

ਫ਼ਿਲਮ ਦਿਲ ਦੀਆਂ ਗੱਲਾਂ 'ਚ ਇੱਕ ਫੰਕੀ ਕਿਰਦਾਰ ਨਿਭਾਉਣ ਤੋਂ ਬਾਅਦ ਹੁਣ ਪਰਮੀਸ਼ ਵਰਮਾ ਇੱਕ ਅੜਬ ਥਾਣੇਦਾਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਫ਼ਿਲਮ ਸਿੰਘਮ ਜਿਹੜੀ 9 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਐਕਸ਼ਨ ਭਰਪੂਰ ਟਰੇਲਰ 'ਚ ਪਰਮੀਸ਼ ਵਰਮਾ ਕਾਫ਼ੀ ਦਮਦਾਰ ਲੁੱਕ 'ਚ ਨਜ਼ਰ ਆਏ ਹਨ। ਇਸ ਐਕਸ਼ਨ ਲਈ ਪਰਮੀਸ਼ ਵਰਮਾ ਨੇ ਕਿੰਨੀ ਮਿਹਨਤ ਕੀਤੀ ਹੈ ਉਹਨਾਂ ਇੱਕ ਵੀਡੀਓ ਸਾਂਝੀ ਕਰ ਦੱਸਿਆ ਹੈ। ਜੀ ਹਾਂ ਇਸ ਵੀਡੀਓ 'ਚ ਸਾਫ਼ ਦੇਖ ਸਕਦੇ ਹੋ ਪਰਮੀਸ਼ ਵਰਮਾ ਐਕਸ਼ਨਾਂ ਦੇ ਸੀਨ ਲਈ ਪਹਿਲਾਂ ਅਭਿਆਸ ਕਰ ਰਹੇ ਹਨ। ਉਹਨਾਂ ਦਾ ਕਹਿਣਾ ਕਿ ਸਿੰਘਮ ਦੇ ਐਕਸ਼ਨ ਲਈ ਉਹਨਾਂ ਪਹਿਲਾਂ 10-10 ਘੰਟੇ ਦਾ ਟਰੇਨਿੰਗ ਸ਼ੈਸ਼ਨ ਕੀਤਾ ਹੈ।

 

View this post on Instagram

 

Alot went into the Action and Stunt Prep for #Singham 10 Hour training Days and alot of Ache and Pains ! And I LOVED EVERY MINUTE OF IT ? #9thAug Movie Releasing Wordwide

A post shared by Parmish Verma (@parmishverma) on Jul 20, 2019 at 1:27am PDT

ਇਸ ਦੌਰਾਨ ਉਹਨਾਂ ਨੂੰ ਬਹੁਤ ਸਾਰੀਆਂ ਸੱਟਾਂ ਤੇ ਦਰਦ ਵੀ ਝੱਲਣਾ ਪਿਆ ਪਰ ਉਹ ਸਮਾਂ ਪਰਮੀਸ਼ ਵਰਮਾ ਨੂੰ ਬਹੁਤ ਪਸੰਦ ਆਇਆ ਹੈ। ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਫ਼ਿਲਮ ਸਿੰਘਮ 'ਚ ਸੋਨਮ ਬਾਜਵਾ ਫੀਮੇਲ ਲੀਡ 'ਚ ਹਨ ਅਤੇ ਕਰਤਾਰ ਚੀਮਾ ਨਾ ਪੱਖੀ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ।

ਹੋਰ ਵੇਖੋ :ਜ਼ਿੰਦਗੀ ਹੰਢਾਉਣ ਦੀ ਬਜਾਏ ਜਿਉਣਾ ਸੁਖਾਏਗੀ 'ਅਰਦਾਸ ਕਰਾਂ' ਸਪੈਸ਼ਲ ਸਕਰੀਨਿੰਗ 'ਤੇ ਦੇਖੋ ਗਿੱਪੀ ਗਰੇਵਾਲ ਨਾਲ ਖ਼ਾਸ ਗੱਲਬਾਤ

 

View this post on Instagram

 

Dilsher Singh has arrived. The Roar for justice has begun, Watch the trailer of Singham Punjabi Link in BIO Awaiting you feedback in the Comments section of Youtube A Panorama Studios International & Omjee Star Studios Worldwide Release on 9th August 2019. #SinghamPunjabiTrailer

A post shared by Parmish Verma (@parmishverma) on Jul 8, 2019 at 10:52pm PDT

ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਹਿੰਦੀ ਫ਼ਿਲਮ ਸਿੰਘਮ ਦੀ ਰੀਮੇਕ ਇਸ ਪੰਜਾਬੀ ਫ਼ਿਲਮ 'ਚ ਦੇਖਣਾ ਹੋਵੇਗਾ ਪਰਮੀਸ਼ ਵਰਮਾ ਅਜੇ ਦੇਵਗਨ ਦੇ ਸਿੰਘਮ ਸਟਾਈਲ ਨੂੰ ਮੈਚ ਕਰ ਪਾਉਂਦੇ ਹਨ ਜਾਂ ਕੁਝ ਵੱਖਰਾ ਲੈ ਕੇ ਆਉਂਦੇ ਹਨ।

Related Post