ਸਿੱਧੂ ਮੂਸੇ ਵਾਲਾ ਸਮੇਤ ਅੱਧੀ ਦਰਜਨ ਤੋਂ ਵੱਧ ਅਦਾਕਾਰ ਫ਼ਿਲਮ 'ਤੇਰੀ ਮੇਰੀ ਜੋੜੀ' ਰਾਹੀਂ ਕਰਨਗੇ ਡੈਬਿਊ

By  Aaseen Khan July 29th 2019 10:40 AM

ਅਦਿਤਯ ਸੂਦ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਤੇਰੀ ਮੇਰੀ ਜੋੜੀ' ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਟੀਜ਼ਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਫ਼ਿਲਮ ਦੀ ਨਵੀਂ ਰਿਲੀਜ਼ ਤਰੀਕ ਸਾਹਮਣੇ ਆਉਣ ਤੋਂ ਬਾਅਦ ਦਰਸ਼ਕ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਤੇਰੀ ਮੇਰੀ ਜੋੜੀ ਫ਼ਿਲਮ ਦੀ ਖ਼ਾਸੀਅਤ ਇਹ ਹੈ ਕਿ ਇਸ ਫ਼ਿਲਮ ਰਾਹੀਂ ਪੰਜਾਬੀ ਇੰਡਸਟਰੀ ਨੂੰ ਅੱਧੀ ਦਰਜਨ ਦੇ ਕਰੀਬ ਨਵੇਂ ਚਿਹਰੇ ਮਿਲਣ ਵਾਲੇ ਹਨ। ਪਰ ਇਹ ਚਿਹਰੇ ਵੀ ਲੋਕਾਂ ਲਈ ਨਵੇਂ ਨਹੀਂ ਹਨ ਸਗੋਂ ਸ਼ੋਸ਼ਲ ਮੀਡੀਆ ਸਟਾਰ ਇਸ ਫ਼ਿਲਮ 'ਚ ਡੈਬਿਊ ਕਰਨ ਜਾ ਰਹੇ ਹਨ।

 

View this post on Instagram

 

Here’s the first look of Teri Meri Jodi.. Teaser coming out on 15th june♥️ . . #staytuned 26th july release! @adityafilmdirector @sidhu_moosewala @mrsammygill @arshpurba_ @sapan_manchanda_ @fivewood.in @ptc.network @ptc_news #pollywood #ptc #instantpollywood

A post shared by Monica Sharma (@monica_sharma15) on Jun 12, 2019 at 10:00pm PDT

ਇਹਨਾਂ ਸ਼ੋਸ਼ਲ ਮੀਡੀਆ 'ਸਟਾਰਜ਼ 'ਚ ਸੈਮੀ ਗਿੱਲ, ਨਾਜ਼, ਕਿੰਗ ਬੀ ਚੌਹਾਨ, ਇਸ ਤੋਂ ਇਲਾਵਾ ਮਾਡਲ ਮੋਨਿਕਾ ਸ਼ਰਮਾਂ ਵੀ ਇਸ ਫ਼ਿਲਮ ਰਾਹੀਂ ਫ਼ਿਲਮਾਂ 'ਚ ਐਂਟਰੀ ਕਰਨਗੇ। ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਵੀ ਫ਼ਿਲਮ ਤੇਰੀ ਮੇਰੀ ਜੋੜੀ 'ਚ ਪਹਿਲੀ ਵਾਰ ਪਰਦੇ 'ਤੇ ਨਜ਼ਰ ਆਉਣਗੇ। ਦਿੱਗਜ ਅਦਾਕਾਰ ਯੋਗਰਾਜ ਸਿੰਘ ਦਾ ਪੁੱਤਰ ਵਿਕਟਰ ਯੋਗਰਾਜ ਸਿੰਘ ਸਮੇਤ ਕਈ ਹੋਰ ਚਿਹਰੇ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ 'ਚ ਨਜ਼ਰ ਆਉਂਣਗੇ।

ਹੋਰ ਵੇਖੋ : ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਦੇ ਪਿਤਾ ਦਾ ਹੋਇਆ ਦਿਹਾਂਤ

ਇਸ ਤੋਂ ਪਹਿਲਾਂ ਵੀ ਅਦਿਤਯ ਸੂਦ ਗਾਇਕ ਸ਼ੈਰੀ ਮਾਨ ਨੂੰ ਵੀ ਫ਼ਿਲਮ ਓਏ ਹੋਏ ਪਿਆਰ ਹੋ ਗਿਆ ਰਾਹੀਂ ਫ਼ਿਲਮਾਂ 'ਚ ਡੈਬਿਊ ਕਰਵਾ ਚੁੱਕੇ ਹਨ। ਅਦਿਤਯ ਸੂਦ ਵੱਲੋਂ ਡਾਇਰੈਕਟ ਤੇ ਲਿਖੀ ਗਈ ਇਹ ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਦੇਖਣਾ ਹੋਵੇਗਾ ਹੁਣ ਦਰਸ਼ਕ ਨਵੇਂ ਚਿਹਰਿਆਂ ਨੂੰ ਕਿੰਨ੍ਹਾਂ ਕੁ ਪਿਆਰ ਦਿੰਦੇ ਹਨ।

Related Post