ਫਿਲਮ 'ਤੇਰੀ ਮੇਰੀ ਜੋੜੀ' ਦਾ ਸ਼ੂਟ ਹੋਇਆ ਸ਼ੁਰੂ, ਨਜ਼ਰ ਆਉਣਗੇ ਯੂ ਟਿਊਬ ਸਟਾਰਜ਼

By  Aaseen Khan March 22nd 2019 02:23 PM

ਫਿਲਮ 'ਤੇਰੀ ਮੇਰੀ ਜੋੜੀ' ਦਾ ਸ਼ੂਟ ਹੋਇਆ ਸ਼ੁਰੂ, ਨਜ਼ਰ ਆਉਣਗੇ ਯੂ ਟਿਊਬ ਸਟਾਰਜ਼ : ਪੰਜਾਬੀ ਸਿਨੇਮਾ ਹੁਣ ਸਮੱਗਰੀ ਅਤੇ ਹੁਨਰਮੰਦ ਆਰਟਿਸਟਾਂ ਨੂੰ ਖੁੱਲ ਕੇ ਮੌਕਾ ਦੇ ਰਿਹਾ ਹੈ। ਮੇਕਰਸ ਚੰਗੀਆਂ ਸਕਰਿਪਟਾਂ ਅਤੇ ਬਜਟ ਨੂੰ ਤਵੱਜੋ ਦੇ ਰਹੇ ਹਨ। ਅਜਿਹੀ ਫਿਲਮ 'ਤੇਰੀ ਮੇਰੀ ਜੋੜੀ' ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ ਜਿਸ 'ਚ ਮਸ਼ਹੂਰ ਯੂ ਟਿਊਬਰ ਕਿੰਗ ਬੀ ਚੌਹਾਨ ਅਤੇ ਸੈਮੀ ਗਿੱਲ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਨਿਰਦੇਸ਼ਕ ਅਦਿੱਤਯ ਸੂਦ ਦੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦੀ ਸ਼ੂਟਿੰਗ ਪਟਿਆਲਾ ਵਿੱਚ ਸ਼ੁਰੂ ਹੋ ਗਈ ਹੈ। ਫਿਲਮ 'ਚ ਕਿੰਗ ਬੀ ਚੌਹਾਨ ਅਤੇ ਸੈਮੀ ਗਿੱਲ ਤਾਂ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣਗੇ ਉੱਥੇ ਹੀ ਹਾਲੀਵੁੱਡ ਦੀ ਅਦਾਕਾਰਾ ਜੈਜ਼ ਵੀ ਫ਼ਿਲਮ ‘ਚ ਨਜ਼ਰ ਆਵੇਗੀ।

ਫਿਲਮ ਦਾ ਸਕਰੀਨ ਪਲੇਅ, ਡਾਇਲੌਗ ਅਤੇ ਕਹਾਣੀ ਖੁਦ ਅਦਿੱਤਯ ਸੂਦ ਨੇ ਲਿਖੇ ਹਨ। ਇਸ ਤੋਂ ਪਹਿਲਾਂ ਅਦਿੱਤਯ ਸੂਦ ਮਰ ਜਾਵਾਂ ਗੁੜ ਖਾ ਕੇ, ਅਤੇ ਓਏ ਹੋਏ ਪਿਆਰ ਹੋ ਗਿਆ, ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਇਹ ਉਹਨਾਂ ਦੀ ਤੀਸਰੀ ਫਿਲਮ ਹੋਣ ਵਾਲੀ ਹੈ। ਇਸ ਫ਼ਿਲਮ 'ਚ ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ ਵਰਗੇ ਦਿੱਗਜ ਕਲਾਕਾਰ ਵੀ ਕੰਮ ਕਰਦੇ ਨਜ਼ਰ ਆਉਣਗੇ ਹੈ। ਫ਼ਿਲਮ ਦੀ ਹੀਰੋਇਨ ਮੋਨਿਕਾ ਸ਼ਰਮਾ ਹੈ, ਜੋ ਕਿ ਇਸ ਫਿਲਮ ਰਾਹੀਂ ਪੰਜਾਬੀ ਇੰਡਸਟਰੀ 'ਚ ਡੈਬਿਊ ਕਰ ਜਾ ਰਹੇ ਹਨ। ਕੈਨੇਡੀਅਨ ਐਕਟਰਸ ਜੈਜ਼ ਵੀ ਫ਼ਿਲਮ ‘ਚ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ।

ਹੋਰ ਵੇਖੋ : ਗੁਰੂ ਰੰਧਾਵਾ ਦੀ ਸਾਦਗੀ ਦਾ ਨਹੀਂ ਹੈ ਕੋਈ ਮੁਕਾਬਲਾ, ਪਿੰਡ 'ਚ ਰਹਿੰਦੇ ਨੇ ਇਸ ਤਰਾਂ, ਦੇਖੋ ਵੀਡੀਓ

teri meri jodi punjabi movie teri meri jodi punjabi movie

ਅਦਿੱਤਯ ਸੂਦ ਦੀ ਇਹ ਫਿਲਮ ਕਾਫੀ ਵੱਡੇ ਪੱਦਰ 'ਤੇ ਸ਼ੂਟ ਉਹ ਰਹੀ ਹੈ ਜਿਸ 'ਚ ਮਿਊਜ਼ਿਕ ਤੋਂ ਲੈ ਹਰ ਇੱਕ ਚੀਜ਼ ਸ਼ਾਨਦਾਰ ਹੋਣ ਵਾਲੀ ਹੈ। ਫਿਲਮ 'ਤੇਰੀ ਮੇਰੀ ਜੋੜੀ ਇਸੇ ਸਾਲ ਦੇ ਅੰਤ ਤੱਕ ਵੱਡੇ ਪਰਦੇ 'ਤੇ ਵੇਖਣ ਨੂੰ ਮਿਲ ਸਕਦੀ ਹੈ। ਦੇਖਣਾ ਹੋਵੇਗਾ ਸ਼ੋਸ਼ਲ ਮੀਡੀਆ ਸਟਾਰਜ਼ ਕੀ ਪਰਦੇ 'ਤੇ ਆਪਣਾ ਸ੍ਟਾਰਡਮ ਕਾਇਮ ਰੱਖਦੇ ਹਨ ਜਾਂ ਨਹੀਂ।

Related Post