ਪੰਜਾਬੀ ਸਾਹਿਤ ਜਗਤ ਨੂੰ ਪਿਆ ਇੱਕ ਹੋਰ ਘਾਟਾ ਡਾ. ਦਲੀਪ ਕੌਰ ਟਿਵਾਣਾ ਦੇ ਦਿਹਾਂਤ ਤੋਂ ਬਾਅਦ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਦਿਹਾਂਤ

By  Rupinder Kaler February 1st 2020 12:33 PM -- Updated: February 1st 2020 01:20 PM

ਡਾ. ਦਲੀਪ ਕੌਰ ਟਿਵਾਣਾ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਸਾਹਿਤ ਜਗਤ ਨੂੰ ਇੱਕ ਹੋਰ ਵੱਡਾ ਘਾਟਾ ਪਿਆ ਹੈ ਜੀ ਹਾਂ ਉਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਦਿਹਾਂਤ ਹੋ ਗਿਆ ਹੈ । ਮੋਗਾ ਦੇ ਇਤਿਹਾਸਿਕ ਪਿੰਡ ਢੁਡੀਕੇ ਦੇ ਜੰਮਪਲ ਨਾਵਲਕਾਰ ਜਸਵੰਤ ਕੰਵਲ ਦੀ ਉਮਰ 101 ਸਾਲ ਦੀ ਸੀ, ਜਿਸ ਕਰਕੇ ਉਹਨਾਂ ਦੀ ਸਿਹਤ ਵਿੱਚ ਲਗਾਤਾਰ ਨਿਘਾਰ ਆ ਰਿਹਾ ਸੀ ।

ਅੱਜ ਸਵੇਰ ਹਰ ਰੋਜ਼ ਦੀ ਜਦੋਂ ੳੇੁਹਨਾਂ ਦਾ ਬੇਟਾ ਤੇ ਨੂੰਹ ਜਸਵੰਤ ਸਿੰਘ ਕੰਵਲ ਨੂੰ ਇਸਨਾਨ ਕਰਵਾ ਰਹੇ ਸਨ ਕਿ ਅਚਾਨਕ ਉਹਨਾਂ ਦੀ ਧੜਕਣ ਰੁਕ ਗਈ । ਕੰਵਲ ਦੇ ਪਰਿਵਾਰ ਵਿੱਚ ਇੱਕ ਲੜਕਾ ਅਤੇ ਚਾਰ ਲੜਕੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਸਵੰਤ ਸਿੰਘ ਕੰਵਲ ਨੇ ਪਿਛਲੇ ਸਾਲ ਹੀ ਆਪਣਾ 100ਵਾਂ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਸੀ ।

https://www.instagram.com/p/B8A7YIZnwEw/

ਉਧਰ ਇਸ ਖ਼ਬਰ ਤੋਂ ਬਾਅਦ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਛਾ ਗਈ ਉਥੇ ਕੰਵਲ ਅਜਿਹੀ ਸ਼ਖਸੀਅਤ ਦਾ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਕੰਵਲ ਸਾਹਿਬ ਦਾ ਅੰਤਿਮ ਸੰਸਕਾਰ ਠੀਕ 2 ਵਜੇ ਉਹਨਾ ਦੇ ਜੱਦੀ ਪਿੰਡ ਢੁਡੀਕੇ ਵਿਖੇ ਹੋਵੇਗਾ ।

https://www.instagram.com/p/B8A7Uv5Ht0v/

Related Post