ਪੰਜਾਬੀ ਸੱਭਿਆਚਾਰ ਨੂੰ ਦਰਸਾਏਗਾ ਮਲਕੀਤ ਸਿੰਘ ਦਾ ਅਗਲਾ ਗਾਣਾ !

By  PTC Buzz October 3rd 2017 11:30 AM

ਪੰਜਾਬੀ ਮਿਊਜ਼ਿਕ ਇੰਡਸਟਰੀ ਹਮੇਸ਼ਾ ਤੋਂ ਨਵੇਂ ਟੈਲੇੰਟ ਨੂੰ ਹੁੰਗਾਰਾ ਭਰਦੀ ਹੈ ਜਿਸਦੇ ਸਦਕਾ ਬਹੁਤ ਸਾਰੇ ਕਲਾਕਾਰ ਇੱਥੇ ਹਰ ਰੋਜ਼ ਆਪਣਾ ਟੈਲੇਂਟ ਆਜ਼ਮਾਉਂਦੇ ਨੇ | ਹਾਲਾਂਕਿ ਕੁਝ ਪੰਜਾਬੀ ਕਲਾਕਾਰ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਮੁੱਖ ਰੱਖਦਿਆਂ ਗਾਇਆ ਹੈ | ਅਜਿਹੇ ਹੀ ਗਾਇਕਾਂ ਵਿੱਚੋ ਇੱਕ ਨਾਮ ਹੈ ਮਲਕੀਤ ਸਿੰਘ |

ਮਲਕੀਤ ਸਿੰਘ ਦੀ ਗਾਇਕੀ ਹਮੇਸ਼ਾ ਤੋਂ ਹੀ ਬਾਕੀਆਂ ਤੋਂ ਹੱਟ ਕੇ ਰਹੀ ਹੈ ਅਤੇ ਇਹੀ ਵਜ੍ਹਾ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਹਨਾਂ ਦਾ ਰੁਤਬਾ ਪੰਜਾਬੀ ਸੰਗੀਤ ਜਗਤ 'ਚ ਬਰਕਰਾਰ ਹੈ |

ਆਪਣੀ ਇਸੇ ਪਹਿਲ ਨੂੰ ਮੁੱਢ ਰੱਖਦਿਆਂ ਪਿਛਲੇ ਦਿਨੀਂ ਮਲਕੀਤ ਸਿੰਘ ਨਕੋਦਰ ਸ਼ਹਿਰ ਦੇ ਪਿੰਡ ਪੰਡੋਰੀ ਖਾਸ ਵਿਚ ਆਪਣੇ ਅਗਲੇ ਗੀਤ 'ਭੁੱਲੀ ਜਾਂਦੇ ਪੰਜਾਬੀ ਵਿਰਸਾ' ਦੀ ਸ਼ੂਟਿੰਗ ਕਰਦੇ ਨਜ਼ਰ ਆਏ | ਗਾਣੇ ਦੇ ਟਾਈਟਲ ਤੋਂ ਲੱਗਦਾ ਹੈ ਕਿ ਇਹ ਗੀਤ ਪੰਜਾਬੀ ਸੱਭਿਆਚਾਰ ਤੋਂ ਦੂਰ ਹੋ ਰਾਜੇ ਨੌਜਵਾਨਾਂ ਨੂੰ ਲਈ ਇਕ ਪ੍ਰੇਣਾ ਸਰੋਤ ਹੋਵੇਗੀ |

Related Post