ਦੇਖੋ NBA ਦੇ ਮੈਚ 'ਚ ਹੋ ਰਹੀ ਹੈ ਕਬੱਡੀ ਵਾਂਗ ਠੇਠ ਪੰਜਾਬੀ 'ਚ ਕਮੈਂਟਰੀ,NBA ਟੂਰਨਾਮੈਂਟ ‘ਚ 2 ਪੰਜਾਬੀ ਬਣੇ ਕੁਮੈਂਟੇਟਰ

By  Aaseen Khan June 14th 2019 03:05 PM

ਪੰਜਾਬੀ ਦੁਨੀਆਂ ਦੇ ਜਿਹੜੇ ਵੀ ਕੋਨੇ 'ਚ ਚਲੇ ਜਾਣ ਆਪਣੀ ਮਾਂ ਭਾਸ਼ਾ ਦਾ ਸਾਥ ਕਦੇ ਨਹੀਂ ਛੱਡਦੇ। ਹਰ ਵਾਰ ਦੁਨੀਆਂ ਦੇ ਵੱਖ ਵੱਖ ਦੇਸ਼ਾਂ 'ਚ ਪੰਜਾਬੀਆਂ ਨੇ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ। ਅਜਿਹਾ ਹੀ ਦੇਖਣ ਨੂੰ ਇਸ ਵਾਰ ਮਿਲਿਆ ਹੈ ਐੱਨ.ਬੀ.ਏ.ਦੇ ਇੱਕ ਅੰਤਰਰਾਸ਼ਟਰੀ ਮੈਚ 'ਚ ਜਿਸ 'ਚ ਦੋ ਸਿੱਖ ਨੌਜਵਾਨ ਬਾਸਕਿੱਟ ਬਾਲ ਦੇ ਮੈਚ ਦੀ ਕਮੈਂਟਰੀ ਪੰਜਾਬੀ ਭਾਸ਼ਾ 'ਚ ਕਰਦੇ ਹੋਏ ਨਜ਼ਰ ਆਏ।

ਹੋਰ ਵੇਖੋ :ਆ ਰਿਹਾ ਸਿਕੰਦਰ ਇੱਕ ਵਾਰ ਫੇਰ, ਦੇਖੋ ਸਿਕੰਦਰ 2 ਦਾ ਜ਼ਬਰਦਸਤ ਟੀਜ਼ਰ

ਦਰਅਸਲ ਕੈਨੇਡਾ ਦੇ ਦੋ ਪੰਜਾਬੀ ਇਸ ਵਾਰ ਐੱਨ.ਬੀ.ਏ. ਦੌਰਾਨ ਆਪਣੀ ਮਾਤ ਭਾਸ਼ਾ ‘ਚ ਕੁਮੈਂਟਰੀ ਕੀਤੀ। ਭਾਰਤੀ-ਕੈਨੇਡੀਆਈ ਸਿੱਖ ਪਰਮਿੰਦਰ ਸਿੰਘ ਤੇ ਪ੍ਰੀਤ ਰੰਧਾਵਾ ਨੂੰ ਪੰਜਾਬੀ ਵਿੱਚ ਕਮੈਂਟਰੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।ਇਹ ਪਹਿਲੀ ਵਾਰ ਹੋਇਆ ਜਦ ਇਸ ਵੱਡੇ ਕੌਮਾਂਤਰੀ ਖੇਡ ਮੁਕਾਬਲੇ ਦਾ ਸਿੱਧਾ ਪ੍ਰਸਾਰਨ ਪੰਜਾਬੀ ਵਿੱਚ ਕੀਤਾ ਗਿਆ। ਦੁਨੀਆਂ ਦੇ 200 ਦੇਸ਼ਾਂ 'ਚ ਦੇਖੀ ਜਾਣ ਵਾਲੀ ਐੱਨ.ਬੀ.ਏ. 'ਚ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਜਿਸ 'ਚ ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਵਧਾਇਆ ਹੈ।

Can’t guarantee: Sarson da saag, makki di roti.

Can guarantee: Punjabi commentary!

Watch Game 6 of the #NBAFinals in Punjabi, only on League Pass.

Visit: https://t.co/sUE6qgwTEK pic.twitter.com/zRRw5nZfsd

— NBAIndia (@NBAIndia) June 12, 2019

ਇਸ ਤੋਂ ਪਹਿਲਾਂ ਐੱਨ.ਬੀ.ਏ.ਦੇ ਮੈਚਾਂ 'ਚ ਪੰਜਾਬੀ ਗਾਣਿਆਂ ਅਤੇ ਭੰਗੜੇ ਦੀ ਵੀ ਚੜ੍ਹਤ ਰਹੀ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਵਿਚਕਾਰ ਅਕਸਰ ਪੰਜਾਬੀ ਗੀਤਾਂ 'ਤੇ ਭੰਗੜੇ ਪੈਂਦੇ ਰਹਿੰਦੇ ਹਨ। ਹੁਣ ਪੰਜਾਬੀ ਮਾਂ ਖੇਡ ਕੱਬਡੀ 'ਚ ਜਿਸ ਤਰ੍ਹਾਂ ਕਮੈਂਟਰੀ ਕੀਤੀ ਜਾਂਦੀ ਹੈ ਐੱਨ.ਬੀ.ਏ.'ਚ ਵੀ ਅਜਿਹੇ ਰੰਗ ਢੰਗ ਦੇਖ ਹਰ ਕਿਸੇ ਨੂੰ ਮਾਣ ਮਹਿਸੂਸ ਹੋ ਰਿਹਾ ਹੋਵੇਗਾ।

Related Post