ਗਾਇਕ ਜੱਸੀ ਗਿੱਲ ਨੇ ਸਾਂਝੀ ਕੀਤੀ ਆਪਣੀ ਧੀ ਦੀ ਵੀਡੀਓ, ਪਿਤਾ ਨਾਲ ਸੁਰ ਨਾਲ ਸੁਰ ਮਿਲਾਉਂਦੀ ਨਜ਼ਰ ਆਈ ਰੋਜਸ ਕੌਰ ਗਿੱਲ

By  Rupinder Kaler June 11th 2020 04:29 PM

ਗਾਇਕ ਜੱਸੀ ਗਿੱਲ ਨੇ ਇੱਕ ਵਾਰ ਫਿਰ ਆਪਣੇ ਇੰਸਟਾਗ੍ਰਾਮ ਤੇ ਆਪਣੀ ਬੇਟੀ ਰੋਜਸ ਕੌਰ ਗਿੱਲ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ ਕਿਉਂਕਿ ਇਹ ਵੀਡੀਓ ਆਪਣੇ ਆਪ ਵਿੱਚ ਖ਼ਾਸ ਹੈ । ਖ਼ਾਸ ਇਸ ਲਈ ਹੈ ਕਿਉਂਕਿ ਰੋਜਸ ਵੀ ਆਪਣੇ ਪਿਤਾ ਜੱਸੀ ਗਿੱਲ ਨਾਲ ਗੀਤ ਗਾ ਰਹੀ ਹੈ ਤੇ ਉਸ ਦੀ ਮਸੂਮੀਅਤ ਹਰ ਇੱਕ ਦਾ ਦਿਲ ਜਿੱਤ ਲੈਂਦੀ ਹੈ ।

https://www.instagram.com/p/CA9Yim1AETR/

ਇਸ ਵੀਡੀਓ ਵਿੱਚ ਜੱਸੀ ਆਪਣਾ ਗਾਇਆ ਗਾਣਾ ਗੁਣਗੁਣਾ ਰਹੇ ਹਨ ਤੇ ਰੋਜਸ ਉਹਨਾਂ ਦੇ ਪਿੱਛੇ ਇਹ ਗਾਣਾ ਗੁਣਗੁਣਾ ਰਹੀ ਹੈ । ਜੱਸੀ ਗਿੱਲ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ਤੇ ਉਹ ਲਗਾਤਾਰ ਇਸ ਤੇ ਕਮੈਂਟ ਕਰ ਰਹੇ ਹਨ । ਜੱਸੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿੱਚ ਬਾਲੀਵੁੱਡ ਫ਼ਿਲਮ ਪੰਗਾ ਵਿੱਚ ਨਜ਼ਰ ਆਏ ਹਨ ਤੇ ਉਹਨਾਂ ਦੀ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ-2’ ਛੇਤੀ ਰਿਲੀਜ਼ ਹੋਣ ਵਾਲੀ ਹੈ ।

https://www.instagram.com/p/CBR3WV5gTnx/

Related Post