ਅੱਜ ਹੈ ਮਾਡਲ, ਗਾਇਕ, ਅਦਾਕਾਰ ਤੇ ਵੀਡੀਓ ਨਿਰਦੇਸ਼ਕ ਪਰਮੀਸ਼ ਵਰਮਾ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ

By  Rupinder Kaler July 3rd 2020 12:20 PM

ਮਾਡਲ, ਗਾਇਕ, ਅਦਾਕਾਰ ਤੇ ਵੀਡੀਓ ਨਿਰਦੇਸ਼ਕ ਦੇ ਤੌਰ ਤੇ ਜਾਣੇ ਜਾਂਦੇ ਪਰਮੀਸ਼ ਵਰਮਾ ਦਾ ਅੱਜ ਜਨਮ ਦਿਨ ਹੈ । ਪਰਮੀਸ਼ ਵਰਮਾ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਲਗਾਤਾਰ ਵਧਾਈ ਦਿੱਤੀ ਜਾ ਰਹੀ ਹੈ । ਪਰਮੀਸ਼ ਵਰਮਾ ਅੱਜ ਜਿਸ ਮੁਕਾਮ ਤੇ ਹਨ, ਉਸ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਖੂਬ ਮਿਹਨਤ ਕੀਤੀ ਹੈ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਪਰਮੀਸ਼ ਵਰਮਾ ਦਾ ਜਨਮ 3 ਜੁਲਾਈ 1990 ਨੂੰ ਪਿਤਾ ਡਾ. ਸਤੀਸ਼ ਕੁਮਾਰ ਵਰਮਾ ਤੇ ਮਾਤਾ ਪ੍ਰੋ. ਪਰਮਜੀਤ ਵਰਮਾ ਦੇ ਘਰ ਪਟਿਆਲਾ ਵਿਖੇ ਹੋਇਆ।

https://www.instagram.com/p/CCKbbgOgFxu/

ਡਾ. ਸਤੀਸ਼ ਕੁਮਾਰ ਵਰਮਾ ਨੇ ਪੰਜਾਬੀ ਸਾਹਿਤ ਤੇ ਰੰਗਮੰਚ ਦੇ ਖੇਤਰ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਪਰਮੀਸ਼ ਨੇ ਸਕੂਲ ਪੜ੍ਹਦਿਆਂ ਹੀ ਥੀਏਟਰ ਨਾਲ ਸਾਂਝ ਪਾ ਲਈ ਸੀ। ਉਹ ਸਕੂਲ 'ਚ ਹੁੰਦੇ ਫੈਸਟੀਵਲਾਂ ਤੇ ਪ੍ਰੋਗਰਾਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ। ਫਿਰ ਉਹ ਹੋਟਲ ਮੈਨੇਜ਼ਮੈਂਟ ਦੀ ਪੜ੍ਹਾਈ ਦੇ ਚੱਲਦਿਆਂ ਆਸਟ੍ਰੇਲੀਆ ਜਾ ਵਸਿਆ। ਵਿਦੇਸ਼ 'ਚ ਰਹਿੰਦਿਆਂ ਉਸ ਨੇ ਖ਼ੂਬ ਮਿਹਨਤ ਕੀਤੀ ਪਰ ਅਦਾਕਾਰੀ ਦਾ ਸ਼ੌਂਕ ਉਸ ਨੂੰ ਮੁੜ ਪੰਜਾਬ ਲੈ ਆਇਆ।

https://www.instagram.com/p/CBsxv3mhXct/

ਪਰਮੀਸ਼ ਵਰਮਾ ਨੇ ਬਤੌਰ ਵੀਡੀਓ ਡਾਇਰੈਕਟਰ ਸਾਲ 2014 'ਚ ਸਭ ਤੋਂ ਪਹਿਲਾਂ ਗੀਤ 'ਜ਼ਿੰਮੇਵਾਰੀ ਭੁੱਖ ਤੇ ਦੂਰੀ' ਤਿਆਰ ਕੀਤਾ। ਇਸ ਤੋਂ ਗੀਤ ਤੋਂ ਬਾਅਦ ਪਰਮੀਸ਼ ਵਰਮਾ ਨੇ ਇੱਕ ਤੋਂ ਬਾਅਦ ਇੱਕ ਗੀਤਾਂ ਦਾ ਨਿਰਦੇਸ਼ਨ ਕੀਤਾ, ਕਈ ਗੀਤਾਂ ਵਿੱਚ ਉਸ ਨੇ ਬਤੌਰ ਮਾਡਲ ਕੰਮ ਵੀ ਕੀਤਾ । ਇਸ ਤੋਂ ਬਾਅਦ ਪਰਮੀਸ਼ ਨੇ 2011 'ਚ ਆਈ ਫਿਲਮ 'ਪੰਜਾਬ ਬੋਲਦਾ' 'ਚ ਵੀ ਅਹਿਮ ਕਿਰਦਾਰ ਨਿਭਾਇਆ ਸੀ।

https://www.instagram.com/p/CAM5BbwhHOs/

ਇਸ ਤੋਂ ਬਾਅਦ 2017 'ਚ 'ਰੌਕੀ ਮੈਂਟਲ' ਨਾਲ ਪਰਮੀਸ਼ ਨੇ ਬਤੌਰ ਹੀਰੋ ਫਿਲਮੀ ਪਰਦੇ 'ਤੇ ਧਮਾਕੇਦਾਰ ਐਂਟਰੀ ਕੀਤੀ। ਇਸ ਤੋਂ ਬਾਅਦ ਉਸ ਨੇ ਪੰਜਾਬੀ ਫਿਲਮਾਂ 'ਦਿਲ ਦੀਆਂ ਗੱਲਾਂ' ਤੇ 'ਸਿੰਘਮ' (2019) 'ਚ ਵੀ ਬਤੌਰ ਹੀਰੋ ਸ਼ਾਨਦਾਰ ਕਿਰਦਾਰ ਨਿਭਾਇਆ। ਇਸ ਸਮੇਂ ਪਰਮੀਸ਼ ਵਰਮਾ ਆਪਣੇ ਅਗਲੇ ਪ੍ਰਾਜੈਕਟਾਂ 'ਚ ਰੁੱਝਾ ਹੋਇਆ ਹੈ।

https://www.instagram.com/p/B_uguxXhSmw/

Related Post