ਗਾਇਕ ਤੇ ਐਕਟਰ ਅਲਫਾਜ਼ ਦੇ ਵਿਆਹ ਵਿੱਚ ਜੈਜ਼ੀ-ਬੀ ਤੇ ਹਨੀ ਸਿੰਘ ਨੇ ਗਾਣੇ ਗਾ ਕੇ ਬੰਨਿਆ ਰੰਗ, ਦੇਖੋ ਵੀਡਿਓ
Rupinder Kaler
February 11th 2019 02:01 PM
ਕਰਨ ਔਜਲਾ, ਨਿੰਜਾ ਤੋਂ ਬਾਅਦ ਗਾਇਕ ਤੇ ਐਕਟਰ ਅਲਫਾਜ਼ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਉਹਨਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਇੱਕ ਪੈਲੇਸ ਵਿੱਚ ਵਿਆਹ ਕਰਵਾਇਆ ਹੈ । ਨਵੀਂ ਵਿਆਹੀ ਜੋੜੀ ਕਾਫੀ ਖੁਬਸੂਰਤ ਲੱਗ ਰਹੀ ਸੀ । ਇਸ ਨਵੀਂ ਵਿਆਹੀ ਜੋੜੀ ਦੀ ਖੁਸ਼ੀ ਵਿੱਚ ਪਾਲੀਵੁੱਡ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਸਟਾਰ ਸ਼ਰੀਕ ਹੋਣ ਲਈ ਪਹੁੰਚੇ ਹੋਏ ਸਨ ।