ਗਾਇਕ ਰਬਾਬ ਦੀ ਇਸ ਵਾਇਰਲ ਵੀਡੀਓ ਵਿੱਚ ਹੈ ਬਹੁਤ ਹੀ ਵਧੀਆ ਮੈਸੇਜ਼

By  Rupinder Kaler September 2nd 2019 12:37 PM

ਗਾਇਕ ਅਮਨ ਰਬਾਬ ਦੀ ਇੱਕ ਪੁਰਾਣੀ ਵੀਡੀਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ । ਜਿਸ ਵਿੱਚ ਉਹਨਾਂ ਨੇ ਚੰਗੀ ਤੇ ਮਾੜੀ ਗਾਇਕੀ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ । ਰਬਾਬ ਇਸ ਵੀਡੀਓ ਵਿੱਚ ਆਪਣੀ ਗਾਇਕੀ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰਦੇ ਹੋਏ ਦੱਸਦੇ ਹਨ ਕਿ ਮਿਊਜ਼ਿਕ ਦੀ ਦੁਨੀਆਂ ਵਿੱਚ, ਉਹ ਗਾਇਕ ਹੀ ਹਿੱਟ ਹੁੰਦਾ ਹੈ ਜਿਸ ਨੂੰ ਮਾਰਕੀਟ ਦੀ ਸਮਝ ਹੁੰਦੀ ਹੈ । ਉਹ ਵੀਡੀਓ ਵਿੱਚ ਦੱਸਦੇ ਹਨ ਕਿ ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਨੇ ਬਹੁਤ ਮੀਨਿੰਗ ਫੁੱਲ ਗਾਣਾ ਤਿਆਰ ਕੀਤਾ ਸੀ ।

ਪਰ ਜਦੋਂ ਉਹ ਵੱਖ ਵੱਖ ਕੰਪਨੀਆਂ ਕੋਲ ਇਸ ਗਾਣੇ ਨੂੰ ਲੈ ਕੇ ਪਹੁੰਚੇ ਤਾਂ ਕਿਸੇ ਨੇ ਵੀ ਇਸ ਗਾਣੇ ਨੂੰ ਰਿਲੀਜ਼ ਕਰਨ ਦੀ ਹਿੰਮਤ ਨਹੀਂ ਦਿਖਾਈ, ਹਰ ਕੰਪਨੀ ਨੇ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਇਸ ਤਰ੍ਹਾਂ ਦਾ ਗਾਣਾ ਮਾਰਕੀਟ ਵਿੱਚ ਨਹੀਂ ਚੱਲਦਾ । ਰਬਾਬ ਮੁਤਾਬਿਕ ਉਹਨਾਂ ਨੇ ਹਿੰਮਤ ਕਰਕੇ ਇਸ ਗਾਣੇ ਨੂੰ ਰਿਲੀਜ਼ ਤਾਂ ਕਰ ਦਿੱਤਾ ਪਰ ਇਹ ਗਾਣਾ ਕੁਝ ਖ਼ਾਸ ਨਹੀਂ ਚੱਲਿਆ ।

ਇਸ ਗਾਣੇ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਗਾਣਾ ਜਿਸ ਦਾ ਕਿ ਟਾਈਟਲ ਸੀ ‘ਕੁੜੀ ਚਿੱਟੇ ਰੰਗ ਦੀ, ਜੱਟ ਚਿੱਟੇ ਤੇ ਮਰਦਾ’ ਰਬਾਬ ਮੁਤਾਬਿਕ ਇਹ ਗਾਣਾ ਏਨਾਂ ਕੁ ਹਿੱਟ ਹੋਇਆ ਕਿ ਇਹ ਗਾਣਾ ਹਰ ਡੀਜੇ ਤੇ ਵੱਜਦਾ ਸੁਣਾਈ ਦਿੱਤਾ । ਰਬਾਬ ਮੁਤਾਬਿਕ ਉਹਨਾਂ ਨੂੰ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਪਤਾ ਲੱਗ ਗਿਆ ਕਿ ਮਾਰਕੀਟ ਵਿੱਚ ਕੀ ਚਲਦਾ ਹੈ ।

ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਚਿੱਟੇ ਦਾ ਨਸ਼ਾ ਕਰਕੇ ਮਾਂਵਾਂ ਦੇ ਪੁੱਤ ਮਰ ਵੀ ਰਹੇ ਹਨ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਦਾ ਗਾਣਾ ਨਹੀਂ ਸੀ ਕਰਨਾ ਚਾਹੀਦਾ । ਰਬਾਬ ਕਹਿੰਦੇ ਹਨ ਇਸ ਗਾਣੇ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਗਾਣੇ ਲੋਕਾਂ ਤੇ ਅਸਰ ਵੀ ਕਰਦੇ ਹਨ ।

ਇਸ ਗਾਣੇ ਤੋਂ ਬਾਅਦ ਉਹਨਾਂ ਨੇ ਕਦੇ ਵੀ ਅਜਿਹਾ ਗਾਣਾ ਨਹੀਂ ਕੱਢਿਆ ਜਿਹੜਾ ਲੋਕਾਂ ਨੂੰ ਗਲਤ ਰਾਹ ਤੇ ਪਾਉਂਦਾ ਹੋਵੇ ।

Related Post