ਅੰਮ੍ਰਿਤ ਮਾਨ ਨੇ ਸਰਹੱਦਾਂ ਦੇ ਰਾਖਿਆਂ ਦੀ ਸਲਾਮਤੀ ਲਈ ਕੁਝ ਇਸ ਤਰ੍ਹਾਂ ਕੀਤੀ ਦੁਆ

By  Rupinder Kaler June 22nd 2019 01:22 PM -- Updated: June 22nd 2019 02:05 PM

ਅੰਮ੍ਰਿਤ ਮਾਨ ਨੇ ਆਪਣੀ ਗਾਇਕੀ ਤੇ ਲੇਖਣੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਖ਼ਾਸ ਪਹਿਚਾਣ ਬਣਾਈ ਹੈ । ਉਹਨਾਂ ਦੇ ਗਾਣੇ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆਉਂਦੇ ਹਨ, ਇਸੇ ਲਈ ਉਹਨਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਬਹੁਤ ਲੰਮੀ ਹੈ । ਜਿਸ ਦਾ ਅੰਦਾਜ਼ਾ ਉਹਨਾਂ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ ।

https://www.instagram.com/p/ByzEXzaBSuF/

ਉਹਨਾਂ ਵੱਲੋਂ ਸ਼ੇਅਰ ਕੀਤੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਭਾਰਤੀ ਫੌਜ ਦੇ ਕੁਝ ਜਵਾਨ ਉਹਨਾਂ ਨਾਲ ਸੇਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ 'respect INDIAN ARMY ?? saade fauji veera naal airport te mulakaat hoyi..parmatma saarya nu raazi khushi rakhe??'

https://www.instagram.com/p/BzAL97EBJMC/

ਅੰਮ੍ਰਿਤ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਦੇਸੀ ਡਰੰਮ ਨਾਲ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ । ਜਦੋਂ ਕਿ ਇਸ ਤੋਂ ਪਹਿਲਾਂ ਉਹ ਗਾਣੇ ਲਿਖਦੇ ਸਨ। ਉਹਨਾਂ ਦੇ ਲ਼ਿਖੇ ਗਾਣੇ ਕਈ ਹਿੱਟ ਗਾਇਕਾਂ ਨੇ ਗਾਏ ਹਨ । ਗਾਣੇ ਲਿਖਣ ਦਾ ਸ਼ੌਂਕ ਉਹਨਾਂ ਨੂੰ ਕਾਲਜ ਦੇ ਦਿਨਾਂ ਤੋਂ ਹੀ ਸੀ ਪਰ ਹੁਣ ਉਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵਧੀਆ ਗਾਇਕ ਦੇ ਤੌਰ ਤੇ ਸਥਾਪਿਤ ਕਰ ਲਿਆ ਹੈ ।

https://www.instagram.com/p/ByMRfngBt8t/

Related Post