ਇੱਕ ਵਾਰ ਫਿਰ ਅਨਮੋਲ ਗਗਨ ਮਾਨ ਨੇ ਸਰਕਾਰਾਂ ਨੂੰ ਲਿਆ ਕਰੜੇ ਹੱਥੀਂ, ਲਾਈਵ ਸ਼ੋਅ 'ਚ ਕਹੀਆਂ ਇਹ ਗੱਲਾਂ

By  Aaseen Khan July 10th 2019 12:04 PM

ਅਨਮੋਲ ਗਗਨ ਮਾਨ ਦਮਦਾਰ ਅਵਾਜ਼ ਦੇ ਨਾਲ ਨਾਲ ਬੇਬਾਕ ਸੋਚ ਅਤੇ ਵਿਚਾਰ ਲੋਕਾਂ ਅੱਗੇ ਰੱਖਣ ਲਈ ਜਾਣੇ ਜਾਂਦੇ ਹਨ।ਕਈ ਵਾਰ ਅਨਮੋਲ ਗਗਨ ਮਾਨ ਨੇ ਸ਼ੋਸ਼ਲ ਮੀਡੀਆ ਰਾਹੀਂ ਸਮਾਜਿਕ ਕੁਰੀਤੀਆਂ 'ਤੇ ਬੋਲਦੇ ਹੋਏ ਸਰਕਾਰਾਂ ਨੂੰ ਆੜੇ ਹੱਥੀਂ ਲਿਆ ਹੈ। ਇੱਕ ਵਾਰ ਵੀ ਉਹਨਾਂ ਆਪਣੇ ਲਾਈਵ ਸ਼ੋਅ ਦੌਰਾਨ ਸਰਕਾਰੀ ਨੀਤੀਆਂ ਅਤੇ ਢਾਂਚੇ 'ਤੇ ਸਵਾਲ ਚੁੱਕੇ ਹਨ ਅਤੇ ਸਰਕਾਰਾਂ ਨੂੰ ਕਰੜੇ ਹੱਥੀਂ ਲਿਆ ਹੈ।

 

View this post on Instagram

 

A post shared by ਅਨਮੋਲ ਗਗਨ ਮਾਨ (@anmolgaganmaanofficial) on Jul 9, 2019 at 10:33pm PDT

ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਲੋਕਾਂ ਦੇ ਭੋਲੇਪਣ ਦਾ ਫਾਇਦਾ ਉਠਾ ਰਹੀਆਂ ਹਨ ਤੇ ਜਦੋਂ ਅਸੀਂ ਸਰਕਾਰਾਂ ਦੇ ਫੈਂਸਲੇ 'ਤੇ ਸਵਾਲ ਨਹੀਂ ਚੁੱਕਦੇ ਤਾਂ ਸਾਡਾ ਹੀ ਨੁਕਸਾਨ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਜਦੋਂ ਵੀ ਕੋਈ ਅਜਿਹੀ ਘਟਨਾ ਸਮਾਜ 'ਚ ਹੁੰਦੀ ਜਿਸ ਨਾਲ ਹਰ ਕਿਸੇ ਦਾ ਦਿਲ ਦੁਖੀ ਹੁੰਦਾ ਹੈ ਤਾਂ ਉਸ 'ਤੇ ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਇਸੇ ਬੇਬਾਕ ਅੰਦਾਜ਼ ਦੇ ਚਲਦਿਆਂ ਲੱਖਾਂ ਦੀ ਗਿਣਤੀ 'ਚ ਉਹਨਾਂ ਦੇ ਪ੍ਰਸ਼ੰਸਕ ਗੀਤਾਂ ਦੇ ਨਾਲ ਨਾਲ ਉਹਨਾਂ ਦੀ ਸੋਚ ਨੂੰ ਵੀ ਸਲਾਮ ਕਰਦੇ ਹਨ।

ਹੋਰ ਵੇਖੋ : ਮਾਂ ਨਾਲ ਤਸਵੀਰ ਸਾਂਝੀ ਕਰ ਕਰਨ ਔਜਲਾ ਹੋਏ ਭਾਵੁਕ, ਕੁਝ ਇਸ ਤਰ੍ਹਾਂ ਕੀਤਾ ਮਾਤਾ ਪਿਤਾ ਨੂੰ ਯਾਦ

 

View this post on Instagram

 

ਯਾਰ ਮਾਰ 15 ਨੂੰ, ਕੁੱਝ ਦਿਨ ਹੋਰ

A post shared by ਅਨਮੋਲ ਗਗਨ ਮਾਨ (@anmolgaganmaanofficial) on Jul 2, 2019 at 5:02am PDT

ਅਨਮੋਲ ਗਗਨ ਮਾਨ ਇਸ ਸ਼ਾਨਦਾਰ ਸੰਗੀਤਕ ਸਫ਼ਰ ‘ਚ ਬਹੁਤ ਸਾਰੇ ਹਿੱਟ ਗੀਤ ਗਾ ਚੁੱਕੇ ਹਨ ਜਿੰਨ੍ਹਾਂ ‘ਚ ਪਸੰਦ ਤੇਰੀ, ਸੂਟ, ਵਲਾਂ ਵਾਲੀ ਪੱਗ, ਘੈਂਟ ਪ੍ਰਪੋਜ਼,ਕੋਕਾ ਕੋਲਾ V/S ਮਿਲਕ ਆਦਿ ਵਰਗੇ ਗੀਤ ਸ਼ਾਮਿਲ ਹਨ।ਉਹਨਾਂ ਦੀਆਂ ਅਜਿਹੀਆਂ ਵੀਡੀਓਜ਼ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Related Post