ਜਦੋਂ ਬੱਬਲ ਰਾਏ ਨੂੰ ਪਹਿਲੀ ਵਾਰ ਮਿਲਿਆ ਸੀ ਯੁਵਰਾਜ ਸਿੰਘ ਨਾਲ ਖੇਡਣ ਦਾ ਮੌਕਾ, ਸਾਹਮਣੇ ਆਈ ਤਸਵੀਰ

By  Aaseen Khan June 11th 2019 10:31 AM -- Updated: June 11th 2019 11:00 AM

ਜਦੋਂ ਬੱਬਲ ਰਾਏ ਨੂੰ ਪਹਿਲੀ ਵਾਰ ਮਿਲਿਆ ਸੀ ਯੁਵਰਾਜ ਸਿੰਘ ਨਾਲ ਖੇਡਣ ਦਾ ਮੌਕਾ, ਸਾਹਮਣੇ ਆਈ ਤਸਵੀਰ : 10 ਜੂਨ ਨੂੰ ਕੌਮੀ ਕ੍ਰਿਕੇਟ ਖ਼ਿਡਾਰੀ ਯੁਵਰਾਜ ਸਿੰਘ ਹੋਰਾਂ ਨੇ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ। ਹਰ ਕਿਸੇ ਵੱਲੋਂ ਯੁਵਰਾਜ ਸਿੰਘ ਦਾ ਕ੍ਰਿਕੇਟ ਲਈ ਪਾਏ ਮਹਾਨ ਯੋਗਦਾਨ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪੰਜਾਬੀ ਇੰਡਸਟਰੀ ਦੇ ਵੀ ਕਈ ਸਿਤਾਰਿਆਂ ਦੀਆਂ ਯੁਵਰਾਜ ਸਿੰਘ ਦੀ ਸ਼ਾਨਦਾਰ ਖੇਡ ਨੂੰ ਯਾਦ ਕਰਦੇ ਹੋਏ ਵੱਖ ਵੱਖ ਪ੍ਰਤੀਕ੍ਰਿਆਵਾਂ ਆਈਆਂ।

 

View this post on Instagram

 

I was your fan, I’ll be your fan always. thank you so much for many proud moments and motivation through your game and your life. we will miss u champion @yuvisofficial #sherkabacha #champion

A post shared by Babbal Rai (@babbalrai9) on Jun 10, 2019 at 2:33am PDT

ਉੱਥੇ ਹੀ ਗਾਇਕ ਅਤੇ ਅਦਾਕਾਰ ਬੱਬਲ ਰਾਏ ਨੇ ਵੀ ਯੁਵਰਾਜ ਸਿੰਘ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਹਨਾਂ ਨਾਲ ਬਿਤਾਏ ਕੁਝ ਪਲ ਯਾਦ ਕੀਤੇ। ਇਹ ਤਸਵੀਰ 2004 ਦੀ ਹੈ ਜਿਸ 'ਚ ਯੁਵਰਾਜ ਸਿੰਘ ਦੇ ਪਿੱਛੇ ਖੜੇ ਬੱਬਲ ਰਾਏ ਨਜ਼ਰ ਆ ਰਹੇ ਹਨ। ਬੱਬਲ ਰਾਏ ਹੋਰਾਂ ਦਾ ਕਹਿਣਾ ਹੈ "ਜਦੋਂ ਮੈਂ ਯੁਵਰਾਜ ਸਿੰਘ ਨੂੰ 2004 'ਚ ਪਹਿਲੀ ਵਾਰ ਮਿਲਿਆ ਸੀ, ਅਤੇ ਨੈੱਟ 'ਚ ਉਹਨਾਂ ਨੂੰ ਬਾਲ ਕਰਵਾਉਣ ਦਾ ਮੌਕਾ ਵੀ ਮਿਲਿਆ ਸੀ। ਮੇਰੀ ਦਿੱਖ ਵੱਲ ਧਿਆਨ ਨਾਂ ਦਿਓ।"

ਹੋਰ ਵੇਖੋ : ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਜੀ ਤੋਂ ਜਾਣੋ ਕਿਵੇਂ ਉਹਨਾਂ ਕੁਸ਼ਤੀ ਦੇ ਅਖਾੜੇ ਤੋਂ ਸੰਗੀਤਕ ਛਿੰਝਾਂ ‘ਚ ਮਾਰੀਆਂ ਮੱਲਾਂ

 

View this post on Instagram

 

When I met him for the very first time back in 2004, and got the chance to ball him in the nets.. avoid my weird look ?#memories #champion #fanmoment #davcollegechandigarh @yuvisofficial

A post shared by Babbal Rai (@babbalrai9) on Jun 10, 2019 at 7:36am PDT

ਦੱਸ ਦਈਏ ਯੁਵਰਾਜ ਸਿੰਘ 40 ਟੈਸਟ, 308 ਇੱਕ ਦਿਨਾਂ ਤੇ 58 ਟੀ-2੦ ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕੇਟ ਵਿੱਚ ਯੁਵਰਾਜ ਨੇ 33.92 ਦੀ ਔਸਤ ਨਾਲ 19੦੦ ਦੌੜਾਂ ਬਣਾਈਆਂ ਹਨ, ਉੱਥੇ ਹੀ ਇੱਕ ਦਿਨਾਂ ਮੈਚ ਵਿੱਚ ਯੁਵਰਾਜ ਨੇ 8701 ਦੌੜਾਂ ਬਣਾਈਆਂ ਹਨ। ਟੀ-2੦ ਕ੍ਰਿਕੇਟ ਵਿੱਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ।ਚੰਡੀਗੜ੍ਹ ਦੇ ਜੰਮਪਲ ਅਤੇ ਪੰਜਾਬੀ ਫ਼ਿਲਮਾਂ ਦੇ ਦਮਦਾਰ ਅਦਾਕਾਰ ਯੋਗਰਾਜ ਸਿੰਘ ਦੇ ਪੁੱਤਰ ਯੁਵਰਾਜ ਸਿੰਘ ਵੱਲੋਂ ਕ੍ਰਿਕੇਟ ਦੀ ਖੇਡ 'ਚ ਦਿੱਤੇ ਮਹਾਨ ਯੋਗਦਾਨ ਲਈ ਪੂਰਾ ਦੇਸ਼ ਉਹਨਾਂ ਦਾ ਧੰਨਵਾਦ ਕਰ ਰਿਹਾ ਹੈ।

Related Post