ਗੁਰੂ ਰੰਧਾਵਾ ਵੀ ਹਨ ਬੱਬੂ ਮਾਨ ਦੇ ਫੈਨ, ਚਲਦੇ ਸ਼ੋਅ 'ਚ ਗੁਰੂ ਨੇ ਕੀ ਕਿਹਾ ਬੱਬੂ ਮਾਨ ਬਾਰੇ, ਦੇਖੋ ਵੀਡਿਓ 

By  Rupinder Kaler February 26th 2019 03:04 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੁਰੂ ਰੰਧਾਵਾ ਇਸ ਤਰ੍ਹਾਂ ਦੇ ਗਾਇਕ ਹਨ ਜਿਨ੍ਹਾਂ ਦੀ ਪਾਪੂਲੈਰਿਟੀ ਸੋਸ਼ਲ ਮੀਡਿਆ ਤੇ ਸਭ ਤੋਂ ਵੱਧ ਹੈ । ਗੁਰੂ ਦੇ ਹਰ ਗਾਣੇ ਦੇ ਵੀਵਰਜ਼ ੩ ਬਿਲੀਅਨ ਕਰਾਸ ਕਰ ਚੁੱਕੀ ਹੈ । ਗੁਰੂ ਰੰਧਾਵਾ ਭਾਵੇਂ ਅੱਜ ਸੁਪਰ ਸਟਾਰ ਬਣ ਚੁੱਕੇ ਹਨ । ਪਰ ਉਹਨਾਂ ਦੇ ਪਸੰਦੀਦਾ ਗਾਇਕ ਬੱਬੂ ਮਾਨ ਹਨ । ਇਸ ਸਭ ਦਾ ਖੁਲਾਸਾ ਗੁਰੂ ਰੰਧਾਵਾ ਨੇ ਚੰਡੀਗੜ੍ਹ ਵਿੱਚ ਹੋਏ ਇੱਕ ਸ਼ੋਅ ਦੌਰਾਨ ਕੀਤਾ ਹੈ ।

Guru Randhawa Guru Randhawa

ਰੰਧਾਵਾ ਨੇ ਸ਼ੋਅ ਦੌਰਾਨ ਖੁਲਾਸਾ ਕੀਤਾ ਕਿ ਜਦੋਂ ਉਹ ਛੋਟੇ ਸਨ ਉਦੋਂ ਉਹਨਾਂ ਨੇ ਦੋ ਤਿੰਨ ਗਾਇਕਾਂ ਨੂੰ ਸੁਣਿਆ ਕਰਦੇ ਸਨ ਜਿੰਨ੍ਹਾਂ ਵਿੱਚ ਬੱਬੂ ਮਾਨ ਵੀ ਇੱਕ ਸੀ । ਬੱਬੂ ਮਾਨ ਉਹਨਾਂ ਦੇ ਸਦਾ ਬਹਾਰ ਗਾਇਕ ਹਨ । ਇਸ ਸ਼ੋਅ ਵਿੱਚ ਗੁਰੂ ਰੰਧਾਵੇ ਨੇ ਬੱਬੂ ਮਾਨ ਦੇ ਗਾਣੇ ਵੀ ਗਾਏ । ਗੁਰੂ ਰੰਧਾਵਾ ਦੇ ਪਸੰਦ ਦੇ ਗਾਇਕਾਂ ਦੀ ਗੱਲ ਕੀਤੀ ਜਾਵੇਂ ਤਾਂ ਬੱਬੂ ਮਾਨ ਤੋਂ ਇਲਾਵਾ ਉਹ ਗੁਰਦਾਸ ਮਾਨ, ਨੁਸਰਤ ਫਤਿਹ ਅਲੀ ਖਾਨ, ਦਿਲਜੀਤ ਦੇ ਗਾਣੇ ਸੁਣਨਾ ਪਸੰਦ ਕਰਦੇ ਹਨ ।

https://www.instagram.com/p/BuTl21Wlf1r/

ਗੁਰੂ ਰੰਧਾਵਾ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਕੁੜੀ ਲਾਹੋਰ ਦੀ ਯੂਟਿਊਬ ਦੇ ਬਿੱਲ ਬੋਰਡ ਵਿੱਚ ਟੌਪ 25  ਵਿੱਚ ਪਹੁੰਚ ਗਿਆ । ਗੁਰੂ ਰੰਧਾਵਾ ਉਹ ਪਹਿਲੇ ਭਾਰਤੀ ਗਾਇਕ ਸਨ ਜਿੰਨ੍ਹਾ ਦਾ ਨਾਂ ਬਿੱਲ ਬੋਰਡ ਵਿੱਚ ਆਇਆ ਸੀ ਇਸ ਰੰਧਾਵਾ ਦੀ ਬਹੁਤ ਵੱਡੀ ਸਫਲਤਾ ਸੀ ਕਿਉਂਕਿ ਇਸ ਲਿਸਟ ਵਿੱਚ ਮਾਈਕਲ ਜੈਕਸ਼ਨ, ਮਡੋਨਾ ਵਰਗੇ ਕਈ ਵੱਡੇ ਗਾਇਕਾਂ ਦਾ ਨਾਂ ਆਇਆ ਸੀ । ਇਸ ਤੋਂ ਇਲਾਵਾ ਗੁਰੂ ਦੇ ਨਾਂ ਇੱਕ ਹੋਰ ਰਿਕਾਰਡ ਕਾਇਮ ਹੈ ਗੁਰੂ ਪਹਿਲੇ ਉਹ ਗਾਇਕ ਹਨ ਜਿੰਨ੍ਹਾ ਦੇ ਗਾਣੇ ਦੀ ਵੀਡਿਓ ਨੇ 3 ਬਿਲੀਅਨ ਨੂੰ ਕਰਾਸ ਕੀਤਾ ।

https://www.youtube.com/watch?v=J7ikMIT8iWI

Related Post