ਨਸ਼ੇ ਕਰਨ ਵਾਲਿਆਂ ਨੂੰ ਬੱਬੂ ਮਾਨ ਨੇ ਸਮਝਾਇਆ ਆਪਣੇ ਤਰੀਕੇ ਨਾਲ, ਦੇਖੋ ਵੀਡਿਓ 

By  Rupinder Kaler February 2nd 2019 11:25 AM

ਪੰਜਾਬ ਦੇ ਕਈ ਗਾਇਕਾਂ ਤੇ ਇਲਜ਼ਾਮ ਲੱਗਦਾ ਹੈ ਕਿ ਉਹ ਆਪਣੇ ਗਾਣਿਆਂ ਨਾਲ ਨਸ਼ੇ ਅਤੇ ਹਥਿਆਰਾਂ ਦੀ ਵਰਤੋਂ ਨੂੰ ਹੱਲਾ-ਸ਼ੇਰੀ ਦਿੰਦੇ ਹਨ । ਪਰ ਇਸ ਸਭ ਦੇ ਚੱਲਦੇ ਗਾਇਕ ਬੱਬੂ ਮਾਨ ਨੇ ਇਸ ਤੇ ਆਪਣਾ ਪੱਖ ਰੱਖਿਆ ਹੈ । ਉਹਨਾਂ ਦੇ ਇੱਕ ਸ਼ੋਅ ਦੀ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਬੂ ਮਾਨ ਨੇ ਇਸ ਸਭ ਤੇ ਆਪਣਾ ਪੱਖ ਰੱਖਿਆ ਹੈ ।

Babbu Mann Babbu Mann

ਬੱਬੂ ਮਾਨ ਮੁਤਾਬਿਕ ਲੋਕ ਜਿਸ ਤਰ੍ਹਾਂ ਦਾ ਸੁਣਨਾ ਪਸੰਦ ਕਰਦੇ ਹਨ ਗਾਇਕ ਉਸੇ ਤਰ੍ਹਾਂ ਦਾ ਗਾਉਂਦੇ ਹਨ ।ਬੱਬੂ ਮਾਨ ਕਹਿੰਦੇ ਹਨ ਕਿ ਸੋਚਣ ਵਾਲੀ ਗੱਲ ਹੈ ਕਿ ਗਾਇਕ ਲੋਕਾਂ ਨੂੰ ਵਿਗਾੜਦੇ ਹਨ ਜਾਂ ਫਿਰ ਲੋਕ ਗਾਇਕਾਂ ਨੂੰ ਵਿਗਾੜਦੇ ਹਨ । ਇਸ ਵੀਡਿਓ ਵਿੱਚ ਬੱਬੂ ਮਾਨ ਇੱਕ ਸ਼ੇਅਰ ਵੀ ਸੁਣਾaੁਂਦਾ ਹੈ ।

Babbu-Maan babbu maan

ਬੱਬੂ ਮਾਨ ਕਹਿੰਦਾ ਹੈ ਕੋਠੀ ਕਾਰ ਕਬੂਤਰ ਕੁੱਤੇ ਇਹ ਜਾਗੇ ਹਨ 'ਭਾਗ ਸੁੱਤੇ ਨਸ਼ੇ ਪੱਤੇ ਨੂੰ ਹੱਥ ਨਾ ਲਾ ਤੱਕੜਾ ਹੋ ਜਾ ਜਿੰਮ ਸ਼ਿਮ ਜਾਂ ਦੁੱਧ ਦਹੀ ਨਾਲ ਲਾ ਲੈ ਯਾਰੀ' ਬੱਬੂ ਮਾਨ ਦੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਵੀਡਿਓ ਲਗਾਤਾਰ ਵਾਇਰਲ ਹੋ ਰਹੀ ਹੈ ।

https://www.instagram.com/p/BtXXqdEH0rt/

Related Post