ਬੱਬੂ ਮਾਨ ਨੇ ਹੱਥ ਜੋੜ ਕੇ ਫੈਨਸ ਨੂੰ ਸਮਝਾਈਆਂ ਕੁਝ ਖਾਸ ਗੱਲਾਂ, ਵੀਡਿਓ ਦੇਖਕੇ ਦੱਸੋ ਬੱਬੂ ਮਾਨ ਨਾਲ ਤੁਸੀਂ ਕਿੰਨੇ ਸਹਿਮਤ ਹੋ !

By  Rupinder Kaler February 13th 2019 11:10 AM

ਗਾਇਕ ਬੱਬੂ ਮਾਨ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ । ਇਸ ਲਈ ਉਹਨਾਂ ਦੇ ਪ੍ਰਸ਼ੰਸਕਾਂ ਦੀ ਲਾਈਨ ਵੀ ਬਹੁਤ ਲੰਮੀ ਹੈ । ਬੱਬੂ ਮਾਨ ਦੇ ਕੁਝ ਫੈਨਸ ਇਸ ਤਰ੍ਹਾਂ ਦੇ ਹਨ ਜਿਹੜੇ ਉਸ ਨਾਲ ਫੋਟੋ ਖਿਚਵਾਉਣ ਲਈ ਕਈ ਕਈ ਮੀਲ ਦਾ ਫਾਸਲਾ ਵੀ ਤੈਅ ਕਰਦੇ ਹਨ । ਕੁਝ ਫੈਨਸ ਇਸ ਤਰ੍ਹਾਂ ਦੇ ਹਨ ਜਿਹੜੇ ਬੱਬੂ ਮਾਨ ਦਾ ਹਰ ਸਟਾਇਲ ਕਾਪੀ ਕਰਦੇ ਹਨ ।

https://www.instagram.com/p/BtxuZcAlQO3/

ਕੁਝ ਤਾਂ ਅਜਿਹੇ ਵੀ ਹਨ ਜਿਹਨਾਂ ਨੇ ਬੱਬੂ ਮਾਨ ਦੇ ਨਾਂ ਦਾ ਟੈਟੂ ਵੀ ਆਪਣੇ ਸਰੀਰ ਤੇ ਗੁਦਵਾਇਆ ਹੈ । ਪਰ ਇਸ ਤਰ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੱਬੂ ਮਾਨ ਨਸੀਹਤ ਕਰਦੇ ਹਨ ।ਬੱਬੂ ਮਾਨ ਦਾ ਆਪਣੇ ਪ੍ਰਸ਼ੰਸਕਾਂ ਨੂੰ ਕਹਿਣਾ ਹੈ ਕਿ ਉਹਨਾਂ  ਨਾਲ ਫੋਟੋ ਖਿਚਵਾਉਣ ਲਈ ਉਹ ਆਪਣਾ ਨੁਕਸਾਨ ਨਾ ਕਰਨ ਤੇ ਨਾ ਹੀ ਉਹਨਾਂ ਨੂੰ ਫਾਲੋ ਕਰਨ ਕਿਉਂਕਿ ਹਰ ਬੰਦੇ ਵਿੱਚ ਕੁਝ ਚੰਗੀਆਂ ਆਦਤਾਂ ਹੁੰਦੀਆਂ ਹਨ ਤੇ ਕੁਝ ਮਾੜੀਆਂ ਆਦਤਾਂ ਹੁੰਦੀਆਂ ਹਨ ।

babbu maan babbu maan

ਬੱਬੂ ਮਾਨ ਦਾ ਕਹਿਣਾ ਹੈ ਕਿ ਮਿਊਜ਼ਿਕ ਇਨਜੁਆਏ ਕਰਨ ਵਾਲੀ ਚੀਜ ਹੁੰਦੀ ਹੈ । ਇਸ ਲਈ ਉਹਨਾਂ ਦੇ ਗਾਣੇ ਸੁਣਕੇ ਸੜਕਾਂ ਤੇ ਖਰੂਦ ਕਰਨ ਵਾਲੇ ਲੋਕ ਉਹਨਾਂ ਨੂੰ ਬਹੁਤ ਮਾੜੇ ਲੱਗਦੇ ਹਨ ।ਇੱਕ ਇੰਟਰਵਿਊ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਂ ਤੇ ਨਾਅਰੇ ਨਾਂ ਲਗਾਏ ਜਾਣ ਕਿਉਂਕਿ ਉਹਨਾਂ ਨੇ ਕੋਈ ਮਹਾਨ ਕੰਮ ਨਹੀਂ ਕੀਤਾ ਇਸ ਲਈ ਹਮੇਸਾਂ ਕਿਸਾਨਾਂ ਤੇ ਜਵਾਨਾਂ ਦੇ ਨਾਂ ਤੇ ਨਾਅਰੇ ਲੱਗਣੇ ਚਾਹੀਦੇ ਹਨ ।

https://www.instagram.com/p/BtyRkp-B498/

Related Post