ਬੱਬੂ ਮਾਨ ਨੂੰ ਸ਼ਾਹਰੁਖ ਖ਼ਾਨ ਦੀ ਫ਼ਿਲਮ ਦਾ ਇਹ ਗਾਣਾ ਹੈ ਪਸੰਦ, ਵੀਡਿਓ 'ਚ ਦੇਖੋ ਕਿਸ ਤਰ੍ਹਾਂ ਗਾਇਆ ਗਾਣਾ 'ਬਾਜ਼ੀਗਰ-ਓ-ਬਾਜ਼ੀਗਰ' 

By  Rupinder Kaler March 12th 2019 11:19 AM

ਬਾਲੀਵੁੱਡ ਦੀਆਂ ਕੁਝ ਫ਼ਿਲਮਾਂ ਯਾਦਗਾਰ ਹੋ ਨਿਬੜਦੀਆਂ ਹਨ, ਇਸੇ ਤਰ੍ਹਾਂ ਦੀ ਇੱਕ ਫ਼ਿਲਮ ਸੀ ਬਾਜ਼ੀਗਰ ਜਿਹੜੀ ਕਿ ਆਪਣੇ ਜ਼ਮਾਨੇ ਦੀ ਸੁਪਰ ਹਿੱਟ ਫ਼ਿਲਮ ਸੀ । ਇਸ ਫ਼ਿਲਮ ਦੇ ਗਾਣੇ ਵੀ ਸੁਪਰ ਹਿੱਟ ਰਹੇ ਸਨ । ਇਹ ਗਾਣੇ ਅੱਜ ਵੀ ਗੁਣਗੁਣਾਏ ਜਾਂਦੇ ਹਨ । ਇਸੇ ਫ਼ਿਲਮ ਦਾ ਗਾਣਾ ਬਾਜ਼ੀਗਰ ਓ ਬਾਜ਼ੀਗਰ ਸੁਪਰ ਹਿੱਟ ਗਾਣਾ ਸੀ । ਇਸ ਗਾਣੇ ਨੂੰ ਕੁਮਾਰ ਸਾਨੂ ਤੇ ਅਲਕਾ ਯਾਗਨੀਕ ਨੇ ਆਪਣੀ ਅਵਾਜ਼ ਵਿੱਚ ਗਾਇਆ ਸੀ ਜਦੋਂ ਕਿ ਮਿਊਜ਼ਿਕ ਅਨੁੰ ਮਲਿਕ ਨੇ ਤਿਆਰ ਕੀਤਾ ਸੀ ।

https://www.youtube.com/watch?v=h30wUfOeKcY

ਇਸ ਗਾਣੇ ਨੂੰ ਪੰਜਾਬੀ ਗਾਇਕ ਬੱਬੂ ਮਾਨ ਸ਼ਾਇਦ ਪਸੰਦ ਕਰਦੇ ਹਨ ਕਿਉਂਕਿ ਬੱਬੂ ਮਾਨ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇਹ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਉਹਨਾਂ ਦੀ ਇਸ ਵੀਡਿਓ ਨੂੰ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਵੀਡਿਓ ਨੂੰ ਜਿੱਥੇ ਸ਼ੇਅਰ ਕਰ ਰਹੇ ਹਨ ਉੱਥੇ ਲਾਈਕ ਵੀ ਕਰ ਰਹੇ ਹਨ ।

https://www.instagram.com/p/Bu2nphtFd8B/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬੂ ਮਾਨ ਦੀ ਫੈਨ ਫਾਲੋਵਿੰਗ ਬਹੁਤ ਜ਼ਿਆਦਾ ਹੈ ਇਸ ਲਈ ਉਹਨਾਂ ਦੀ ਹਰ ਵੀਡਿਓ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਹੈ । ਬੱਬੂ ਮਾਨ ਦੇ ਹਰ ਅੰਦਾਜ਼ ਨੂੰ ਲੋਕ ਪਸੰਦ ਕਰਦੇ ਹਨ ।

https://www.instagram.com/p/Bu5G8SUFadx/

Related Post