ਦੇਬੀ ਮਕਸੂਦਪੁਰੀ ਦਾ ਇਹ ਸ਼ੇਅਰ ਤੁਹਾਨੂੰ ਵੀ ਕਰ ਜਾਵੇਗਾ ਭਾਵੁਕ, ਵੀਡਿਓ ਵਾਇਰਲ  

By  Rupinder Kaler May 23rd 2019 05:54 PM -- Updated: May 23rd 2019 05:55 PM

ਦੇਬੀ ਮਕਸੂਦਪੁਰੀ ਉਹ ਸ਼ਾਇਰ ਹੈ ਜਿਹੜਾ ਜ਼ਿੰਦਗੀ ਦੀ ਸੱਚਾਈ ਨੂੰ ਆਪਣੀ ਕਲਮ ਨਾਲ ਹਰਫਾਂ ਵਿੱਚ ਪਿਰੋਂਦਾ ਹੈ । ਉਸ ਦਾ ਹਰ ਸ਼ੇਅਰ ਜ਼ਿੰਦਗੀ ਦੇ ਬਹੁਤ ਹੀ ਕਰੀਬ ਹੁੰਦਾ ਹੈ । ਇਸੇ ਤਰ੍ਹਾਂ ਦੀ ਦੇਬੀ ਦੀ ਇੱਕ ਵੀਡਿਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਗੀ ਹੈ । ਇਸ ਵੀਡਿਓ ਵਿੱਚ ਦੇਬੀ ਇੱਕ ਸ਼ੇਅਰ ਸੁਣਾਉਂਦਾ ਹੈ । ਇਹ ਸ਼ੇਅਰ ਇਸ ਤਰ੍ਹਾਂ ਦਾ ਹੈ ਕਿ ਹਰ ਇੱਕ ਨੂੰ ਭਾਵੁਕ ਕਰ ਜਾਂਦਾ ਹੈ ।

https://www.instagram.com/p/BqeUPmHggI-/

ਦੇਬੀ ਇਸ ਸ਼ੇਅਰ ਵਿੱਚ ਦੱਸਦਾ ਹੈ ਕਿ ਇੱਕ ਗਰੀਬ ਬੰਦੇ ਦੀ ਜ਼ਿੰਦਗੀ ਸਾਰੀ ਉਮਰ ਸੰਘਰਸ਼ ਵਿੱਚ ਹੀ ਲੰਘ ਜਾਂਦੀ ਹੈ । ਰੋਟੀ ਦੀ ਭੁੱਖ ਉਸ ਕੋਲੋਂ ਉਹ ਕੰਮ ਵੀ ਕਰਵਾਉਂਦੀ ਹੈ, ਜਿਹੜੇ ਉਹ ਕਰਨਾ ਨਹੀਂ ਚਾਹੁੰਦਾ । ਇਸ ਵਿੱਚ ਗਰੀਬ ਦੀ ਧੀ ਦੀ ਵੀ ਗੱਲ ਹੁੰਦੀ ਹੈ ਜਿਹੜੀ ਘਰ ਦੀ ਗਰੀਬੀ ਤੋਂ ਵਾਕਿਫ ਹੁੰਦੀ ਹੈ, ਇਸ ਗਰੀਬੀ ਕਰਕੇ ਉਹ ਆਪਣੀ ਮਾਂ ਨੂੰ ਦਿਲ ਦੀ ਇੱਛਾ ਨਹੀਂ ਦੱਸਦੀ ਕਿ ਉਸ ਨੂੰ ਪੇਕਿਆ ਤੋਂ ਕੀ ਤੋਹਫਾ ਚਾਹੀਦਾ ਹੈ । ਗਰੀਬ ਬੰਦਾ ਆਪਣੀਆਂ ਇੱਛਾਵਾਂ ਨੂੰ ਦਿਲ ਵਿੱਚ ਹੀ ਦਬਾਏ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦਾ ਹੈ ।

https://www.instagram.com/p/Bv3xRvVl9O6/

ਦੇਬੀ ਦੀ ਇਸ ਵੀਡਿਓ  ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਹਰ ਕੋਈ ਇਸ ਤੇ ਕਮੈਂਟ ਕਰ ਰਿਹਾ ਹੈ । ਵੀਡਿਓ ਲਗਾਤਾਰ ਸ਼ੇਅਰ ਹੋ ਰਿਹਾ ਹੈ । ਦੇਬੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਇੱਕ ਗਾਣਾ ਰਿਲੀਜ਼ ਹੋਇਆ ਹੈ ਜਿਹੜਾਂ ਕਿ ਉਹਨਾਂ ਦੇ ਪ੍ਰਸ਼ੰਸਕਾ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।

Related Post