'ਤੇਰੀ ਬੇਬੇ ਲਿਬੜੀ ਤਿਬੜੀ' ਵਰਗੇ ਹਿੱਟ ਗੀਤ ਗਾਉਣ ਵਾਲੇ ਦੀਪ ਢਿੱਲੋਂ ਦਾ ਕਰੀਅਰ ਰਿਹਾ ਹੈ ਬੇਹਦ ਸੰਘਰਸ਼ ਵਾਲਾ, ਜਾਣੋਂ ਪੂਰੀ ਕਹਾਣੀ 

By  Rupinder Kaler March 8th 2019 04:44 PM

'ਤੇਰੀ ਬੇਬੇ ਲਿਬੜੀ ਤਿਬੜੀ', 'ਰੇਡਰ' ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਦੇਣ ਵਾਲੇ ਦੀਪ ਢਿੱਲੋਂ ਦਾ ਮਿਊਜ਼ਿਕ ਦਾ ਸਫਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ । ਪਿੰਡ ਕੋਟੜਾ ਦੇ ਜਮ ਪਲ ਦੀਪ ਢਿੱਲੋਂ ਨੂੰ ਬਚਪਨ ਤੋਂ ਹੀ ਗਾਣੇ ਗਾਉਣ ਦਾ ਸ਼ੌਂਕ ਸੀ । ਪਰ ਆਪਣਾ ਮਿਊਜ਼ਿਕ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਖਰਤਾ ਮੁਹਿੰਮ ਨਾਲ ਜੁੜੇ ਹੋਏ ਸਨ । ਦੀਪ ਢਿੱਲੋਂ ਪਿੰਡ-ਪਿੰਡ ਜਾ ਕੇ ਡਰਾਮੇ ਕਰਦੇ ਸਨ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਸਟੇਜ ਤੇ ਕੰਮ ਕਰਦੇ ਕਰਦੇ, ਉਹਨਾਂ ਨੂੰ ਗਾਣੇ ਗਾਉਂਣ ਦਾ ਸ਼ੌਂਕ ਵੱਧ ਗਿਆ ਸੀ ।

Deep Dhillon Deep Dhillon

ਮੱਧ ਵਰਗੀ ਪਰਿਵਾਰ ਵਿੱਚੋਂ ਹੋਣ ਕਰਕੇ ਦੀਪ ਢਿੱਲੋਂ ਜੇ.ਈ.ਟੀ. ਕਰਕੇ ਅਧਿਆਪਕ ਬਣਨਾ ਚਾਹੁੰਦੇ ਸਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰ ਸਕਣ । ਇਸ ਲਈ ਉਹ ਲੁਧਿਆਣਾ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣ ਲਈ ਬੱਸ ਵਿੱਚ ਸਵਾਰ ਹੋਣ ਗਏ ਸਨ । ਪਰ ਰਸਤੇ ਵਿੱਚ ਹੀ ਉਹਨਾਂ ਦੇ ਕਿਸੇ ਦੋਸਤ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਬਠਿੰਡਾ ਦੇ ਰਜਿੰਦਰਾ ਕਾਲਜ ਵਿੱਚ ਦਾਖਣਾ ਲੈਣ । ਇਸ ਕਾਲਜ ਵਿੱਚ ਹੀ ਦੀਪ ਢਿੱਲੋਂ ਨੇ ਮਿਊਜ਼ਿਕ ਵਿੱਚ ਬੈਚਲਰ ਡਿਗਰੀ ਕੀਤੀ ।

Deep Dhillon Deep Dhillon

ਇਸ ਕਾਲਜ ਦੀ ਖਾਸ ਗੱਲ ਇਹ ਸੀ ਕਿ ਇਸ ਵਿੱਚ ਬਲਕਾਰ ਸਿੱਧੂ, ਪਰਗਟ ਭਾਗੂ ਅਤੇ ਹੋਰ ਕਈ ਮਸ਼ਹੂਰ ਗਾਇਕ ਪੜ੍ਹ ਕੇ ਕਾਮਯਾਬ ਗਾਇਕ ਬਣੇ ਸਨ । ਦੀਪ ਢਿੱਲੋਂ ਇਸੇ ਕਾਲਜ ਦੇ ਭੰਗੜਾ ਗਰੁੱਪ ਦੇ ਮੈਂਬਰ ਸਨ । ਇਸ ਦੇ ਨਾਲ ਹੀ ਦੀਪ ਢਿੱਲੋਂ ਸਟੇਜ ਸ਼ੋਅ ਕਰਦੇ ਸਨ । ਉਹਨਾਂ ਦੇ ਅਖਾੜੇ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਦੇ ਸਨ । ਦੀਪ ਢਿੱਲੋਂ ਮੁਤਾਬਿਕ ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਨੂੰ ਖਾਸ ਪੈਸੇ ਨਹੀਂ ਸਨ ਮਿਲਦੇ ਪਰ ਇਸ ਦੇ ਬਾਵਜੂਦ ਉਹ ਅਖਾੜੇ ਲਗਾਉਂਦੇ ਸਨ । ਦੀਪ ਢਿੱਲੋਂ ਮੁਤਾਬਿਕ ਬਠਿੰਡਾ ਤੋਂ ਬਾਹਰ ਉਹਨਾਂ ਦਾ ਪਹਿਲਾ ਅਖਾੜਾ ਉੱਚਾ ਪਿੰਡ ਵਿੱਚ ਲੱਗਿਆ ਸੀ ।

Deep Dhillon Deep Dhillon

ਇਸ ਅਖਾੜੇ ਤੋਂ ਉਹਨਾਂ ਨੂੰ ਚੰਗੇ ਪੈਸੇ ਮਿਲੇ ਸਨ । ਦੀਪ ਢਿੱਲੋਂ ਮੁਤਾਬਿਕ ਉਹ ਬਠਿੰਡਾ ਦੀ ਢਿੱਲੋਂ ਮਾਰਕਿੱਟ ਵਿੱਚ ਗਾਇਕਾਂ ਦੇ ਦਫਤਰਾਂ ਵਿੱਚ ਕੰਮ ਵੀ ਕਰਦੇ ਹਨ । ਇੱਥੇ ਕੰਮ ਕਰਦੇ ਹੋਏ ਹੀ ਉਹਨਾਂ ਦੇ ਕੁਝ ਦੋਸਤਾਂ ਨੇ ਢਿੱਲੋਂ ਦੀ ਮੁਲਾਕਾਤ ਗੀਤਕਾਰ ਕਰਮਜੀਤ ਪੁਰੀ ਨਾਲ ਕਰਵਾਈ । ਕਰਮਜੀਤ ਪੁਰੀ ਦੇ ਗੀਤਾਂ ਨਾਲ 2005 ਵਿੱਚ ਦੀਪ ਢਿੱਲੋਂ ਦੀ ਪਹਿਲੀ ਕੈਸੇਟ 'ਜੱਟ ਦੀ ਟੌਰ' ਆਈ ।

https://www.youtube.com/watch?v=kPO4a56kvh0

ਇਸ ਕੈਸੇਟ ਦੇ ਕਈ ਗਾਣੇ ਸੁਪਰ ਹਿੱਟ ਹੋਏ । ਇਸ ਤੋਂ ਬਾਅਦ ਦੀਪ ਢਿੱਲੋਂ ਦੀਆਂ ਕਈ ਕੈਸੇਟਾਂ ਮਾਰਕਿੱਟ ਵਿੱਚ ਆਈਆਂ ਜਿਵੇਂ ਹਾਜ਼ਰੀ, ਪੀਜੀ, ਪੇਕਾ ਟੂ ਠੇਕਾ, ਰੇਡਰ । ਇਹਨਾਂ ਕੈਸੇਟਾਂ ਦੇ ਕਈ ਗਾਣੇ ਸੁਪਰ ਹਿੱਟ ਰਹੇ ਜਿਨ੍ਹਾਂ ਨੇ ਦੀਪ ਢਿੱਲੋਂ ਦੀ ਪਹਿਚਾਣ ਬਣਾ ਦਿੱਤੀ ਸੀ । ਇਹਨਾਂ ਕੈਸੇਟਾਂ ਵਿੱਚ ਦੋਗਾਣੇ ਸਨ ।ਜਿਹੜੇ ਕਿ ਦੀਪ ਢਿੱਲੋਂ ਨੇ ਗੁਰਲੇਜ਼ ਅਖਤਰ, ਸੁਦੇਸ਼ ਕੁਮਾਰੀ ਤੇ ਜੈਸਮੀਨ ਜੱਸੀ ਨਾਲ ਗਾਏ  ਸਨ ।

https://www.youtube.com/watch?v=l3hB2Rpx_P0

ਦੀਪ ਢਿੱਲੋਂ ਦਾ ਕਹਿਣਾ ਹੈ ਕਿ ਇਨਸਾਨ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਮਿਹਨਤ ਨੂੰ ਫਲ ਲਾਉਣਾ ਪ੍ਰਮਾਤਮਾ ਦੇ ਹੱਥ ਹੈ । ਉਹਨਾਂ ਦੇ ਗਾਏ ਗੀਤ “ਤੇਰੀ ਬੇਬੇ ਲਿਬੜੀ ਤਿਬੜੀ ਜਿਹੀ ਮੈਨੂੰ ਗੱਲ ਨਾਲ ਲਾਉਂਦੀ ਆ” “ਕਰਮਾਂ ਦੇ ਨਾਲ ਮਿਲਦਾ ਐ ਸਤਿਕਾਰ ਬਜ਼ਰਗਾਂ ਦਾ” “ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ” “ਪੁੱਤ ਬੇਗਾਨਾ ਲੈ ਜਾਂਦਾ ਐ ਖਿੱਚਕੇ ਪਾਲੇ ਤੇ” “ਕਾਰ ਮਾਰੂਤੀ ਰੀਸ ਕਰੂ ਕੀ ਫੋਰਡ ਟਰੈਕਟਰ ਦੀ” ਵਰਗੇ ਗੀਤਾਂ ਦੇ ਬੋਲਾਂ ਰਾਹੀ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਿੱਚ ਕਾਮਯਾਬ ਹੋਏ ਹਨ।

https://www.youtube.com/watch?v=3wn8TIM_kU8

Related Post