ਗਾਇਕ ਧਰਮਪ੍ਰੀਤ ਨੂੰ ਰਾਤੋ-ਰਾਤ ਸਟਾਰ ਬਨਾਉਣ ਪਿੱਛੇ ਇਸ ਸਖਸ਼ ਦਾ ਸੀ ਸਭ ਤੋਂ ਵੱਡਾ ਹੱਥ 

By  Rupinder Kaler January 19th 2019 01:29 PM

ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੂੰ  ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਗਾਇਕ ਧਰਮਪ੍ਰੀਤ ਨੂੰ ਸੈਡ ਸੌਂਗ ਦਾ ਬਾਦਸ਼ਾਹ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ । ਧਰਮਪ੍ਰੀਤ ਦੇ ਗਾਏ ਗਾਣੇ ਅੱਜ ਵੀ ਟੁੱਟੇ ਹੋਏ ਆਸ਼ਕਾਂ ਦੇ ਦਿਲ ਨੂੰ ਦਿਲਾਸਾ ਦਿੰਦੇ ਹਨ । ਹਰ ਪਾਸੇ ਤੋਂ ਟੁੱਟ ਚੁੱਕੇ ਆਸ਼ਕਾਂ ਦੀ ਗੱਲ ਕਰਨ ਵਾਲੇ ਧਰਮਪ੍ਰੀਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ 9 ਜੁਲਾਈ 1973 ਨੂੰ ਮੋਗਾ ਦੇ ਪਿੰਡ ਬਿਲਾਸਪੁਰ ਵਿੱਚ ਹੋਇਆ ਸੀ ।  ਉਹਨਾਂ ਦਾ ਅਸਲੀ ਨਾਂ ਭੁਪਿੰਦਰ ਧਰਮਾ ਸੀ ।

Dharampreet and his Family Dharampreet and his Family

ਧਰਮਪ੍ਰੀਤ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ, ਉਹਨਾਂ ਦੀ ਪਤਨੀ ਮਨਦੀਪ ਕੌਰ ਤੇ ਬੇਟਾ ਗੁਰਸੰਗਤ ਪ੍ਰੀਤ ਹੈ । ਧਰਮਪ੍ਰੀਤ ਦਾ ਪਰਿਵਾਰ ਅੱਜ ਕੱਲ੍ਹ ਬਠਿੰਡਾ ਵਿੱਚ ਰਹਿ ਰਿਹਾ ਹੈ । ਧਰਮਪ੍ਰੀਤ ਦੇ ਸਭ ਤੋਂ ਕਰੀਬੀ ਦੋਸਤ ਬਲਕਾਰ ਸਿੰਘ ਸਿੱਧੂ, ਭਿੰਦਰ ਡੱਬਵਾਲੀ, ਵੀਰ ਦਵਿੰਦਰ, ਹਰਦੇਵ ਮਾਹੀਨੰਗਲ ਸਨ । ਧਰਮਪ੍ਰੀਤ ਨੇ ਆਪਣੀ ਸਕੂਲ ਦੀ ਪੜਾਈ ਅਤੇ ਗ੍ਰੈਜੁਏਸ਼ਨ ਮੋਗਾ ਤੋਂ ਹੀ ਕੀਤੀ ਸੀ । ਪਰ ਉਹਨਾਂ ਨੂੰ ਬਚਪਨ ਤੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਸੀ ।

Dharampreet Dharampreet

ਧਰਮਪ੍ਰੀਤ ਦੀ ਪਹਿਲੀ ਕੈਸੇਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ 1993 ਵਿੱਚ ਖਤਰਾ ਹੈ ਕੈਸੇਟ ਕੱਢੀ ਸੀ ਇਹ ਕੈਸੇਟ ਭਾਵੇਂ ਜ਼ਿਆਦਾ ਕਾਮਯਾਬ ਨਹੀਂ ਸੀ ਹੋਈ ਪਰ ਇਸ ਨਾਲ ਉਹਨਾਂ ਦੀ ਪਹਿਚਾਣ ਬਣ ਗਈ ਸੀ । ਪਰ ਇਸ ਸਭ ਦੇ ਚਲਦੇ ਹਰਦੇਵ ਮਾਹੀਨੰਗਲ ਨੇ ਧਰਮਪ੍ਰੀਤ ਦੀ ਮੁਲਾਕਾਤ ਗੀਤਕਾਰ ਭਿੰਦਰ ਡੱਬਵਾਲੀ ਨਾਲ ਕਰਵਾਈ ਸੀ । ਧਰਮਪ੍ਰੀਤ ਦੀ ਇਹ ਮੁਲਕਾਤ ਦੋਸਤੀ ਵਿੱਚ ਬਦਲ ਗਈ ਤੇ ਉਹ ਭਿੰਦਰ ਡੱਬਵਾਲੀ ਕੋਲ ਲੁਧਿਆਣਾ ਚਲੇ ਗਏ ।

Dharampreet Dharampreet

ਇਸ ਤੋਂ ਬਾਅਦ 1997 ਵਿੱਚ ਧਰਮਪ੍ਰੀਤ ਦੀ ਕੈਸੇਟ ਦਿਲ ਨਾਲ ਖੇਡਦੀ ਰਹੀ ਆਈ ਇਹ ਕੈਸੇਟ ਸੁਪਰ-ਡੁਪਰ ਹਿੱਟ ਰਹੀ । ਧਰਮਪ੍ਰੀਤ ਦੀ ਇਸ ਕੈਸੇਟ ਦੀਆਂ 25 ਲੱਖ ਦੇ ਲਗਭਗ ਕਾਪੀਆਂ ਰਾਤੋ ਰਾਤ ਵਿੱਕ ਗਈਆਂ । ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਭਿੰਦਰ ਡੱਬਵਾਲੀ ਨੇ ਉਹਨਾ ਦਾ ਨਾਂ ਧਰਪ੍ਰੀਤ ਰੱਖ ਦਿੱਤਾ । ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਧਰਮਪ੍ਰੀਤ ਦਾ ਮਿਊਜ਼ਿਕ ਦੀ ਦੁਨੀਆ ਵਿੱਚ ਸਿੱਕਾ ਚੱਲਣ ਲੱਗ ਗਿਆ ।

https://www.youtube.com/watch?v=UYKWxxaQVGY

ਧਰਮਪ੍ਰੀਤ ਨੇ ਇੱਕ  ਤੋਂ ਬਾਅਦ ਇੱਕ ਕੈਸੇਟਾਂ ਕੱਢੀਆਂ ਜਿਹਨਾਂ ਵਿੱਚ ਅੱਜ ਸਾਡਾ ਦਿਲ ਤੋੜਤਾ, ਟੁੱਟੇ ਦਿਲ ਨਹੀਂ ਜੁੜਦੇ, ਡਰ ਲੱਗਦਾ ਵਿਛੜਨ ਤੋਂ, ਏਨਾ ਕਦੇ ਵੀ ਨਹੀਂ ਰੋਏ, ਦਿਲ ਕਿਸੇ ਹੋਰ ਦਾ, ਸਾਉਣ ਦੀਆਂ ਝੜੀਆਂ, ਕਲਾਸ ਫੈਲੋ, ਸਨ । ਇਸ ਤੋਂ ਇਲਾਵਾਂ ਉਹਨਾਂ ਨੇ  ਧਾਰਮਿਕ ਕੈਸੇਟਾਂ ਵੀ ਕੱਢੀਆਂ ਜਿਨ੍ਹਾਂ ਵਿੱਚ ਪੜ੍ਹ ਸਤਿਗੁਰੂ ਦੀ ਬਾਣੀ, ਜੇ ਰੱਬ ਮਿਲ ਜਾਵੇ ਮੁੱਖ ਸਨ । ਧਰਮਪ੍ਰੀਤ ਦੀਆਂ ਲਗਭਗ 12  ਸੋਲੋ ਕੈਸੇਟਾਂ ਤੇ 6 ਡਿਊਟ ਕੈਸੇਟਾਂ ਬਜ਼ਾਰ ਵਿੱਚ ਆਈਆਂ ਸਨ ।

https://www.youtube.com/watch?v=eCe34CiRLlw

ਧਰਮਪ੍ਰੀਤ ਨੇ ਸੁਦੇਸ਼ ਕੁਮਾਰੀ ਤੇ ਮਿਸ ਪੂਜਾ ਨਾਲ ਕਾਫੀ ਗਾਣੇ ਗਾਏ ਹਨ । ਪਰ ਇਸ ਮਹਾਨ ਗਾਇਕ ਨੇ ਸ਼ਿਵ ਵਾਂਗ ਹੀ ਛੋਟੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਕਿਉਂਕਿ ਉਹਨਾਂ ਨੇ ਆਪਣੇ ਘਰ ਵਿੱਚ ਹੀ ਖੁਦਕੁਸ਼ੀ ਕਰ ਲਈ ਸੀ । ਖੁਦਕੁਸ਼ੀ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਲੋਕ ਕਹਿੰਦੇ ਹਨ ਕਿ ਇਸ ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਸੀ ।ਧਰਮਪ੍ਰੀਤ 8 ਜੂਨ 2015 ਨੂੰ ਇਸ ਦੁਨੀਆ ਨੂੰ ਭਾਵੇਂ ਅਲਵਿਦਾ ਕਹਿ ਗਏ ਸਨ, ਪਰ ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ।

Related Post