ਫ਼ਿਲਮ 'ਗੁੱਡ ਨਿਊਜ਼' ਨੂੰ ਲੈ ਕੇ ਚਰਚਾ 'ਚ ਆਏ ਦਿਲਜੀਤ ਦੋਸਾਂਝ ਨੇ ਇਸ ਇਜ਼ਰਾਇਲੀ ਅਦਾਕਾਰਾ ਤੋਂ ਰੱਖੀ ਇਹ ਮੰਗ

By  Shaminder November 20th 2019 11:53 AM

ਦਿਲਜੀਤ ਦੋਸਾਂਝ ਏਨੀਂ ਦਿਨੀਂ ਅਕਸ਼ੇ ਕੁਮਾਰ ਦੇ ਨਾਲ ਆਪਣੀ ਫ਼ਿਲਮ 'ਗੁੱਡ ਨਿਊਜ਼' ਨੂੰ ਲੈ ਕੇ ਚਰਚਾ 'ਚ ਹਨ । ਉਨ੍ਹਾਂ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜੋ ਕਿ ਕਾਫੀ ਦਿਲਚਸਪ ਅਤੇ ਹਾਸਿਆਂ ਨਾਲ ਭਰਪੂਰ ਹੈ । ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਦਿਲਜੀਤ ਦੋਸਾਂਝ ਹੁਣ ਇਜ਼ਰਾਇਲੀ ਅਦਾਕਾਰ ਗੋਡੋਟ ਦੀ ਤਸਵੀਰ 'ਤੇ ਕਮੈਂਟ ਕਰਕੇ ਚਰਚਾ 'ਚ ਆ ਗਏ ਹਨ ।

ਹੋਰ ਵੇਖੋ:ਦਿਲਜੀਤ ਦੋਸਾਂਝ ਦੇ ਰਹੇ ਨੇ ‘ਗੁੱਡ ਨਿਊਜ਼’, ਸ਼ੇਅਰ ਕੀਤੇ ਹਾਸਿਆਂ ਦੇ ਰੰਗਾਂ ਨਾਲ ਭਰੇ ਪੋਸਟਰਜ਼

https://www.instagram.com/p/B5A6_lvBrdK/

ਦਰਅਸਲ ਇਸ ਇਜ਼ਰਾਇਲੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਬਜ਼ੀਆਂ ਕੱਟਦੇ ਹੋਏ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ । ਜਿਸ 'ਤੇ ਕਮੈਂਟ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ਕਿ "ਅੱਛਾ ਗੱਲ ਸੁਣ,ਅੱਜ ਗੋਭੀ ਦੇ ਪਰੌਂਠੇ ਬਣਾ ਲਈ,ਦਹੀਂ ਮੈਂ ਲੈ ਆਵਾਂਗਾ"।

https://www.instagram.com/p/B4_-R6nFNVq/

ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਕਮੈਂਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਹਾਲੀਵੁੱਡ ਸਟਾਰ ਕਾਇਲੀ ਜੋਨਰ ਦੀਆਂ ਤਸਵੀਰਾਂ 'ਤੇ ਕਮੈਂਟ ਕਰਕੇ ਸੁਰਖੀਆਂ 'ਚ ਆਏ ਸਨ ।

Related Post