ਦਿਲਜੀਤ ਦੋਸਾਂਝ ਦੀ 16 ਗੀਤਾਂ ਵਾਲੀ ਐਲਬਮ ਗੋਟ ਸੁਪਰਹਿੱਟ ਹੋਈ ਹੈ । ਇਹੀ ਕਾਰਨ ਹੈ ਕਿ ਦਿਲਜੀਤ ਦੀ ਐਲਬਮ 'ਗੋਟ' ਨੇ ਬਿਲਬੋਰਡ ਚਾਰਟ 'ਤੇ ਆਪਣੀ ਜਗ੍ਹਾ ਬਣਾਈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਲਬੋਰਡ ਚਾਰਟ 'ਤੇ ਵਰਲਡ ਵਾਈਡ ਹਿੱਟ ਗਾਣਿਆਂ ਦੀ ਐਂਟਰੀ ਹੁੰਦੀ ਹੈ ਤੇ ਇਸ 'ਚ ਦੁਸਾਂਝਾਂ ਵਾਲਾ ਛਾਇਆ ਪਿਆ ਹੈ। ਬਿਲਬੋਰਡ ਨੇ ਆਪਣੇ ਚਾਰਟ ਦਾ ਬਲੈਕ ਜਿਸ 'ਤੇ ਦਿਲਜੀਤ ਦਾ ਨਾਮ ਤੇ ਉਸ ਦੀ ਐਲਬਮ ਦਾ ਨਾਮ ਹੈ, ਦਿਲਜੀਤ ਨੂੰ ਭੇਜਿਆ।

ਹੋਰ ਪੜ੍ਹੋ :
ਗੁਰਲੇਜ ਅਖਤਰ ਨੇ ਭਰਾ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ

ਇਨ੍ਹਾਂ ਬਲੈਕਸ ਦੀ ਅਨਬੌਕਸਿੰਗ ਕਰਦੇ ਦੀ ਵੀਡੀਓ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀ। ਦਿਲਜੀਤ ਨੇ ਲਿਖਿਆ, "ਸੱਚੀ ਇੰਨੀ ਔਕਾਤ ਨਹੀਂ ਜਿੰਨੀ ਕ੍ਰਿਪਾ ਹੈ, ਇਹ ਸੱਚ ਹੈ ਦੁਨੀਆ ਤੇ ਜੋ ਚਲ ਰਿਹਾ ਸਭ ਡਰਾਮਾ ਹੈ ਪਰ ਜੇਕਰ ਡਰਾਮੇ ਦਾ ਆਪਣਾ ਪਾਰਟ ਹੈ ਤਾਂ ਸਾਨੂੰ ਵੀ ਆਪਣਾ ਰੋਲ ਪਲੇ ਕਰਨਾ ਹੀ ਪੈਣਾ।

ਪਰਮਾਤਮਾ ਸਭ ਨੂੰ ਖੁਸ਼ੀ ਖੁਸ਼ੀ ਰੋਲ ਪਲੇ ਕਰਨ ਦੀ ਤਾਕਤ ਬਕਸ਼ੇ, ਐਲਬਮ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ" ਐਲਬਮ ਦਾ ਰਿਲੀਜ਼ ਹੋਇਆ ਇੱਕ-ਇੱਕ ਗੀਤ ਕਈ ਦੇਸ਼ਾਂ ਦੇ ਯੂਟਿਊਬ 'ਤੇ ਟ੍ਰੈਂਡਿੰਗ 'ਤੇ ਚੱਲਿਆ। ਦਿਲਜੀਤ ਦੀ ਇਸ ਐਲਬਮ ਨੂੰ ਰਿਕਾਰਡ ਤੋੜ ਔਪਨਿੰਗ ਮਿਲੀ ਤੇ ਬਹੁਤ ਘੱਟ ਸਮੇਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਨੰਬਰ 1 ਟ੍ਰੈਂਡਿੰਗ 'ਤੇ ਇਸ ਐਲਬਮ ਨੇ ਆਪਣੀ ਜਗ੍ਹਾ ਬਣਾਈ।
View this post on Instagram