ਵੈਲੇਨਟਾਈਨ-ਡੇ ਨੂੰ ਦੇਖਦੇ ਹੋਏ ਜੈਸਮੀਨ ਤੇ ਗੈਰੀ ਹੋਏ ਇੱਕਠੇ, ਮੈਕਲੋਡਗੰਜ 'ਚ ਖਾ ਰਹੇ ਹਨ ਮੋਮੋਜ਼, ਵੀਡਿਓ ਹੋਇਆ ਵਾਇਰਲ 

By  Rupinder Kaler February 4th 2019 11:13 AM

ਪੰਜਾਬੀ ਗਾਇਕ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਇੱਕਠੇ ਮੈਕਲੋਡਗੰਜ ਵਿੱਚ ਛੁੱਟੀਆ ਮਨਾ ਰਹੇ ਹਨ । ਦੋਹਾਂ ਦੀਆਂ ਕੁਝ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇੱਕ ਵੀਡਿਓ ਵਿੱਚ ਜੈਸਮੀਨ ਨੂੰ ਗੈਰੀ ਮੋਮੋਜ਼ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ ।

Garry sandhu and Jasmine Sandlas patch up date together Garry sandhu and Jasmine Sandlas

ਇੱਕ ਵੀਡਿਓ ਵਿੱਚ ਗੈਰੀ ਜੈਸਮੀਨ ਨੂੰ ਰਿੰਗ ਵੀ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ ਪਰ ਦੋਹਾਂ ਨੇ ਸਿੰਗਲ ਰਹਿਣ ਦਾ ਫੈਸਲਾ ਲਿਆ ਹੈ । ਗੈਰੀ ਇਸ ਵੀਡਿਓ ਵਿੱਚ ਕਹਿ ਰਹੇ ਹਨ ਕਿ ਜੈਸਮੀਨ ਦੀ ਸੋਚ ਵੱਖਰੀ ਹੈ ਜਿਸ ਕਰਕੇ ਉਹ ਦੋਵੇਂ ਇੱਕ ਨਹੀਂ ਹੋ ਸਕਦੇ ।

https://www.youtube.com/watch?time_continue=48&v=P6VHJTb04Kw

ਤੁਹਾਨੂੰ ਦੱਸ ਦਿੰਦੇ ਹਾਂ ਕਿ ਵੈਲੇਨਟਾਈਨ-ਡੇ ਆਉਣ ਵਾਲਾ ਹੈ ਇਸ ਸਭ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਗੀਤ ਵੀ ਰਿਕਾਰਡ ਕਰਵਾਇਆ ਹੈ ਜਿਹੜਾ ਕਿ ਲਗਭਗ ਦੋਹਾਂ ਦੇ ਰਿਲੇਸ਼ਨਸ਼ਿਪ 'ਤੇ ਢੁੱਕਦਾ ਹੈ ।

Related Post