ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਭਤੀਜੀ ਦੇ ਵਿਆਹ ‘ਚ ਮਨਮੋਹਨ ਵਾਰਿਸ, ਸਤਿੰਦਰ ਸਰਤਾਜ ਸਣੇ ਕਈ ਗਾਇਕ ਹੋਏ ਸ਼ਾਮਿਲ

By  Shaminder January 7th 2022 04:32 PM

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਦੀ ਭਤੀਜੀ ਮੁਸਕਾਨ ਗਰੇਵਾਲ (Muskan Grewal) ਦਾ ਵਿਆਹ (Wedding ) ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਹਨ । ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਆਪਣੀ ਭਤੀਜੀ ਦੇ ਵਿਆਹ ‘ਚ ਨੋਟ ਵਾਰ ਰਹੇ ਹਨ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਇਸ ਵਿਆਹ ‘ਚ ਮੌਜੂਦ ਹਨ । ਜਿਸ ‘ਚ ਮਨਮੋਹਨ ਵਾਰਿਸ, ਬੱਬੂ ਮਾਨ, ਗੁਰਕ੍ਰਿਪਾਲ ਸੂਰਾਪੁਰੀ, ਜਸਬੀਰ ਜੱਸੀ, ਜੀ ਖ਼ਾਨ ਸਣੇ ਕਈ ਵੱਡੇ ਗਾਇਕ ਇਸ ਵਿਆਹ ‘ਚ ਮੌਜੂਦ ਰਹੇ ।

gippy grewal niece muskan got married

ਹੋਰ ਪੜ੍ਹੋ : ਅਨੁਪਮ ਖੇਰ ਦੀ ਭਤੀਜੀ ਦੇ ਵਿਆਹ ‘ਚ ਅਨੁਪਮ ਖੇਰ ਦੀ ਮਾਂ ਦੁਲਾਰੀ ਨੇ ਖੋਲ੍ਹੇ ਪੋਤੇ ਦੇ ਕਈ ਰਾਜ਼

ਉੱਥੇ ਹੀ ਇਸ ਵਿਆਹ ‘ਚ ਆਪਣੇ ਸੂਫੀ ਅੰਦਾਜ਼ ਦੇ ਨਾਲ ਰੌਣਕਾਂ ਲਗਾਈਆਂ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਨੇ । ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ । ਇਸ ਮੌਕੇ ਸਤਿੰਦਰ ਸਰਤਾਜ ਗਿੱਪੀ ਗਰੇਵਾਲ ਦੇ ਬੇਟੇ ਨੂੰ ਆਪਣੀ ਗੋਦ ‘ਚ ਬਿਠਾਈ ਵੀ ਨਜ਼ਰ ਆਏ ।

gippy grewal ,, image From instagram

ਇਸ ਤੋਂ ਇਲਾਵਾ ਵਿਆਹ ‘ਚ ਬੱਬੂ ਮਾਨ ਵੀ ਦਿਖਾਈ ਦਿੱਤੇ ਅਤੇ ਖੂਬ ਸੈਲਫੀਆਂ ਦਿੰਦੇ ਨਜ਼ਰ ਆਏ । ਵਿਆਹ ‘ਚ ਗਾਇਕਾ ਅਮਰ ਨੂਰੀ ਅਤੇ ਜਪਜੀ ਖਹਿਰਾ ਵੀ ਪਹੁੰਚੀਆਂ ਹੋਈਆਂ ਸਨ । ਆਪਣੀ ਭਤੀਜੀ ਦੇ ਵਿਆਹ ‘ਚ ਗਿੱਪੀ ਗਰੇਵਾਲ ਪਤਨੀ ਦੇ ਨਾਲ ਨੱਚਦੇ ਹੋਏ ਨਜ਼ਰ ਆਏ । ਇਸ ਤੋਂ ਪਹਿਲਾਂ ਇਸ ਵਿਆਹ ‘ਚ ਜਸਬੀਰ ਜੱਸੀ ਮੁਸਕਾਨ ਗਰੇਵਾਲ ਦੇ ਵਿਆਹ ‘ਚ ਸੁਹਾਗ ਗਾਉਂਦੇ ਹੋਏ ਨਜ਼ਰ ਆਏ ਸਨ ।

 

View this post on Instagram

 

A post shared by ????? ?????? (@gippygrewal)

Related Post