ਗੁਰਕਿਰਪਾਲ ਸੁਰਾਪੁਰੀ ਗਾਉਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ 

By  Rupinder Kaler February 25th 2019 01:44 PM -- Updated: February 25th 2019 06:27 PM

ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ ਵਰਗੇ ਹਿੱਟ ਗੀਤ ਦੇਣ ਵਾਲੇ ਗੁਰਕਿਰਪਾਲ  ਸੁਰਾਪੁਰੀ ਦਾ ਅੱਜ ਜਨਮ ਦਿਨ ਹੈ । ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਲਾਰਾ ਲੱਪਾ ਤੋਂ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੁਰਕਿਰਪਾਲ  ਸੁਰਾਪੁਰੀ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ । ਕਰੀਅਰ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਲਾਰਾ ਲੱਪਾ ਪ੍ਰੋਗਰਾਮ ਵਿੱਚ ਸੁਰਜੀਤ ਬਿੰਦਰਖੀਆ, ਸਤਵਿੰਦਰ ਬੁੱਗਾ ਸਮੇਤ ਕੁਝ ਹੋਰ ਨਾਮਵਰ ਗਾਇਕਾਂ ਨੇ ਬੋਲੀਆਂ ਪਾਉਣੀਆਂ ਸਨ ।

https://www.youtube.com/watch?v=hXmM9e-wOcg

ਇਹਨਾਂ ਗਾਇਕਾਂ ਦੇ ਨਾਲ ਗੁਰਕਿਰਪਾਲ  ਸੁਰਾਪੁਰੀ ਨੇ ਵੀ ਇੱਕ ਬੋਲੀ ਪਾਉਣੀ ਸੀ ਤੇ ਇਸ ਸਭ ਦੇ ਚਲਦੇ ਜਦੋਂ ਗੁਰਕਿਰਪਾਲ ਸੁਰਾਪੁਰੀ ਨੇ ਬੋਲੀ ਪਾਈ ਤਾਂ ਉਸ ਦੀ ਅਵਾਜ਼ ਨੇ ਹਰ ਇੱਕ ਨੂੰ ਕਾਇਲ ਕਰ ਦਿੱਤਾ । ਇਸ ਤੋਂ ਬਾਅਦ ਉਸ ਨੇ ਮੁੜਕੇ ਨਹੀਂ ਦੇਖਿਆ । ਗੁਰਕਿਰਪਾਲ  ਸੁਰਾਪੁਰੀ ਦਾ ਮਿਊਜ਼ਿਕ ਨਾਲ ਕੋਈ ਵੀ ਵਾਸਤਾ ਨਹੀਂ ਸੀ ਸ਼ੁਰੂ ਦੇ ਦਿਨਾਂ ਵਿੱਚ ਉਹ ਪਨ ਵਾਇਰ ਨਾਂ ਦੀ ਕੰਪਨੀ ਵਿੱਚ ਸੀਨੀਅਰ ਟੈਕਨੀਕਲ ਅਸਿਸਟੈਂਟ ਦੇ ਤੌਰ 'ਤੇ ਕੰਮ ਕਰਦੇ ਸਨ । ਗੁਰਕਿਰਪਾਲ  ਸੁਰਾਪੁਰੀ ਨੇ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਵਿੱਚ ਡਿਪਲੋਮਾ ਕੀਤਾ ਹੋਇਆ ਹੈ ।

https://www.youtube.com/watch?v=NM2pb6TvxOM

ਪਰ ਇਸ ਸਭ ਦੇ ਚਲਦੇ ਉਹ ਭੰਗੜਾ ਆਰਟਿਸਟ ਸੁਰਿੰਦਰ ਰਿਹਾਲ ਦੀ ਪਾਰਟੀ ਵਿੱਚ ਬੋਲੀਆਂ ਪਾਉਂਦੇ ਹੁੰਦੇ ਸਨ । ਪਰ ਜਦੋਂ ਉਹਨਾਂ ਦੀ ਅਵਾਜ਼ ਨੂੰ ਹਰ ਇੱਕ ਨੇ ਪਸੰਦ ਕੀਤਾ ਤਾਂ ਉਹਨਾਂ ਨੇ ਵਾਸੂਦੇਵ ਗੋਸਵਾਮੀ ਕੋਲੋਂ ਮਿਊਜ਼ਿਕ ਦੀਆਂ ਬਰੀਕੀਆਂ ਸਿੱਖੀਆਂ  । ਗੁਰਕਿਰਪਾਲ  ਸੁਰਾਪੁਰੀ ਦਾ ਸਭ ਤੋਂ ਪਹਿਲਾ ਹਿੱਟ ਗੀਤ ਕੰਗਣਾ ਸੀ ਇਹ ਗੀਤ ਵੀ ਸਭ ਤੋਂ ਪਹਿਲਾਂ ਜਲੰਧਰ ਦੂਰਦਰਸ਼ਨ ਤੇ ਆਇਆ ਸੀ ਇਸ ਗੀਤ ਨੇ ਗੁਰਕਿਰਪਾਲ  ਸੁਰਾਪੁਰੀ ਨੂੰ ਗਾਇਕੀ ਦੇ ਖੇਤਰ ਵਿੱਚ ਇੱਕ ਪਹਿਚਾਣ ਦਿਵਾ ਦਿੱਤੀ ਸੀ ।

https://www.youtube.com/watch?v=7UfNf-NdoQE

ਗੁਰਕਿਰਪਾਲ  ਸੁਰਾਪੁਰੀ ਦੇ ਗੀਤਾਂ ਦੀ ਖ਼ਾਸ ਗੱਲ ਇਹ ਹੈ ਕਿ ਉਹਨਾਂ ਦੇ ਜ਼ਿਆਦਾਤਰ ਗੀਤਾਂ ਦੀ ਕੰਪੋਜੀਸ਼ਨ ਵੀ ਉਹਨਾਂ ਨੇ ਖੁਦ ਹੀ ਕੀਤੀ ਹੈ ।ਗੁਰਕਿਰਪਾਲ  ਗੀਤ ਵੀ ਲਿਖਦੇ ਹਨ ਕਿਉਂਕਿ ਲੇਖਣੀ ਉਹਨਾਂ ਦੇ ਖੂਨ ਵਿੱਚ ਸੀ । ਗੁਰਕਿਰਪਾਲ ਦੇ ਪਿਤਾ ਤੇ ਚਾਚਾ ਜੀ ਗਜ਼ਲਾਂ ਲਿਖਦੇ ਹਨ । ਜਦੋਂ ਦੀਆਂ ਟੁੱਟੀਆਂ ਨੇ ਯਾਰੀਆਂ, ਯਾਰੀ ਲਾ ਕੇ ਜਿਹੜੇ ਮੁਖ ਮੋੜ ਲੈਂਦੇ ਨੇ ਵਰਗੇ ਬਹੁਤ ਸਾਰੇ ਗੀਤ ਗੁਰਕਿਰਪਾਲ  ਸੁਰਾਪੁਰੀ ਨੇ ਖੁਦ ਲਿਖੇ ਹਨ ।

https://www.youtube.com/watch?v=azaIEzKy1sM

ਗੁਰਕਿਰਪਾਲ  ਸੁਰਾਪੁਰੀ ਦਾ ਅਸਲੀ ਨਾਂ ਗੁਰਕਿਰਪਾਲ  ਸਿੰਘ ਹੈ ਪਰ ਸੁਰਾਪੁਰੀ ਉਹਨਾਂ ਨੇ ਆਪਣੇ ਪਿੰਡ ਦੇ ਨਾਂ ਨੂੰ ਜੋੜ ਕੇ ਬਣਾਇਆ ਹੈ । ਉਹਨਾਂ ਦਾ ਪਿੰਡ ਸੁਰਾਪੁਰੀ ਨਵਾਂ ਸ਼ਹਿਰ ਦੇ ਨਾਲ ਲੱਗਦਾ ਹੈ । ਗੁਰਕਿਰਪਾਲ  ਸੁਰਾਪੁਰੀ ਮੁਤਾਬਿਕ ਉਸ ਇਸ ਫੀਲਡ ਵਿੱਚ ਹਨ ਇਸ ਲਈ ਉਹਨਾਂ ਦੇ ਪਰਿਵਾਰ ਦਾ ਸਭ ਤੋਂ ਵੱਡਾ ਹੱਥ ਹੈ ਕਿਉਂਕਿ ਉਹ ਕੋਈ ਵੀ ਗਾਣਾ ਗਾਉਣ ਤੋਂ ਪਹਿਲਾ ਆਪਣੇ ਪਰਿਵਾਰ ਨੂੰ ਸੁਣਾਉਂਦੇ ਹਨ । ਗੁਰਕਿਰਪਾਲ  ਸੁਰਾਪੁਰੀ ਮੁਤਾਬਿਕ ਉਹਨਾਂ ਦਾ ਪਸੰਦੀਦਾ ਗਾਇਕ ਮਲਕੀਤ ਸਿੰਘ ਹੈ ਜਿਨ੍ਹਾਂ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਪੰਜਾਬੀਅਤ ਨੂੰ ਬਰਕਰਾਰ ਰੱਖਿਆ ਹੈ ।

https://www.youtube.com/watch?v=W6ENS9LuzB0&t=156s

Related Post