ਇਸ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਗਾਇਕ ਗੁਰਵਿੰਦਰ ਬਰਾੜ ਦੀ ਚੜੀ ਸੀ ਗੁੱਡੀ, ਜਾਣੋਂ ਪੂਰੀ ਕਹਾਣੀ 

By  Rupinder Kaler March 14th 2019 05:42 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਘੱਟ ਗਾਇਕ ਹਨ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ । ਇਸੇ ਤਰ੍ਹਾਂ ਦੇ ਇੱਕ ਗਾਇਕ ਹਨ ਗੁਰਵਿੰਦਰ ਬਰਾੜ ਜਿੰਨਾ ਨੇ ਆਪਣੀ ਮਿਹਨਤ ਨਾਲ ਕਈ ਹਿੱਟ ਗਾਣੇ ਦਿੱਤੇ ਹਨ । ਗਾਇਕੀ ਦੇ ਨਾਲ ਨਾਲ ਉਸ ਦੀ ਲੇਖਣੀ ਵੀ ਬਾਕਮਾਲ ਹੈ ।

gurvinder brar gurvinder brar

ਮੁਕਤਸਰ ਦੇ ਪਿੰਡ ਮਹਾਂਬੱਧਰ ਵਿੱਚ ਜਨਮ ਲੈਣ ਵਾਲੇ ਗੁਰਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ.ਸੀ ਦੀ ਪੜਾਈ ਕੀਤੀ ਹੋਏ ਹੈ । ਇੱਥੋਂ ਤੱਕ ਕਿ ਉਸ ਨੇ ਪੜਾਈ ਖਤਮ ਕਰਦੇ ਸਾਰ ਹੀ ਸਰਕਾਰੀ ਨੌਕਰੀ ਵੀ ਹਾਸਲ ਕਰ ਲਈ ਸੀ ।

gurvinder brar gurvinder brar

ਪਰ ਇਸ ਸਭ ਦੇ ਬਾਵਜੂਦ ਲਿਖਣ ਅਤੇ ਗਾਉਣ ਦਾ ਸ਼ੌਕ ਉਸ ਨੂੰ ਮੱਲੋ ਮੱਲੀ ਗਾਇਕੀ ਦੇ ਖੇਤਰ ਵਿੱਚ ਖਿਚ ਲਿਆਇਆ ਸੀ ।ਗੁਰਵਿੰਦਰ ਬਰਾੜ ਦੇ ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਕੈਸੇਟ 'ਲੰਬੜਦਾਰਾਂ ਦੇ ਦਰਵਾਜ਼ੇ' ਸੀ । ਇਹ ਕੈਸੇਟ ਕੋਈ ਖ਼ਾਸ ਨਹੀਂ ਚੱਲ ਸਕੀ ਪਰ ਇਸ ਦੇ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣ ਗਈ ਸੀ ।

gurvinder brar gurvinder brar

ਇਸ ਸਭ ਦੇ ਚਲਦੇ ਗੁਰਵਿੰਦਰ ਬਰਾੜ ਨੇ 'ਉਸ ਕਮਲੀ ਦੀਆਂ ਯਾਦਾਂ' ਦੀ ਤਿਆਰੀ ਕੀਤੀ ਪਰ ਕੁਝ ਕਾਰਨਾਂ ਕਰਕੇ ਇਹ ਵੀ ਲੋਕਾਂ ਵਿੱਚ ਉਸ ਨੂੰ ਸਹੀ ਪਹਿਚਾਣ ਨਾ ਦਿਵਾ ਸਕੀ । ਇਸ ਤੋਂ ਬਾਅਦ ਗੁਰਵਿੰਦਰ ਬਰਾੜ ਨੇ ਇੱਕ ਤੋਂ ਬਾਅਦ ਇੱਕ 'ਐਤਵਾਰ' ਅਤੇ 'ਫੁੱਟਬਾਲ' ਦੋ ਕੈਸੇਟਾਂ ਸੁਦੇਸ਼ ਕੁਮਾਰੀ ਨਾਲ ਕੱਢੀਆਂ ।

https://www.youtube.com/watch?v=Zl51V-eheaI

ਇਹ ਕੈਸੇਟਾਂ ਹੋਰਨਾਂ ਦੇ ਮੁਕਾਬਲੇ ਕੁਝ ਕਾਮਯਾਬ ਰਹੀਆਂ ਸ਼ੁਰੂ ਦੇ ਦਿਨਾਂ ਵਿੱਚ ਬਰਾੜ 10-15 ਹਜ਼ਾਰ ਵਿੱਚ ਹੀ ਅਖਾੜਾ ਲਗਾ ਦਿੰਦਾ ਸੀ । ਪੈਸੇ ਜੁਟਾ ਕੇ ਉਸ ਨੇ ਮਿਸ ਪੂਜਾ ਨਾਲ ਦੋਗਾਣਿਆਂ ਦੀ ਇੱਕ ਹੋਰ ਕੈਸੇਟ ਕੱਢੀ । ਇਸ ਕੈਸੇਟ ਦੇ ਦੋ ਗੀਤ 'ਉੱਠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ' ਅਤੇ 'ਹਾਏ ਮੈਂ ਮਰ ਜਾਂ ਜੀਅ ਨਹੀਂ ਲੱਗਿਆ ਮੇਰੇ ਸੋਹਣੇ ਦਾ' ਸੁਪਰਹਿੱਟ ਹੋ ਗਏ।

https://www.youtube.com/watch?v=z109ezZgc9M

ਇਹਨਾਂ ਹਿੱਟ ਗੀਤਾਂ ਤੋਂ ਬਾਅਦ ਬਰਾੜ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਉਹ ਲਗਾਤਾਰ ਆਪਣੇ ਗੀਤਾਂ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਆ ਰਿਹਾ ਹੈ ।

https://www.youtube.com/watch?v=Q3vmoIViqyw

 

Related Post