ਗਾਇਕ ਹੈਪੀ ਰਾਜਾ ਦੇ ਨਵੇਂ ਗਾਣੇ ‘ਸਾਊ ਪੁੱਤ’ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾ ਰਿਹਾ ਹੈ । ਹੈਪੀ ਰਾਜਾ ਦੇ ਇਸ ਗਾਣੇ ਨੂੰ 22 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਨੂੰ ਲੈ ਕੇ ਹੈਪੀ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਗਾਣੇ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।