ਇਸ ਤਸਵੀਰ ਵਿੱਚ ਛਿਪਿਆ ਹੈ ਅੱਜ ਦਾ ਮਸ਼ਹੂਰ ਗੀਤਕਾਰ ’ਤੇ ਗਾਇਕ, ਪਛਾਣੋਂ ਭਲਾ ਕੌਣ ਹਨ ਇਹ …?

By  Rupinder Kaler April 28th 2020 05:55 PM -- Updated: April 28th 2020 06:01 PM

ਮਸ਼ਹੂਰ ਗਾਇਕ ਤੇ ਗੀਤਕਾਰ ਜਗਦੇਵ ਮਾਨ ਨੇ ਆਪਣੇ ਫੇਸਬੁੱਕ ਪੇਜ ’ਤੇ ਆਪਣੀਆਂ ਕੁਝ ਪੁਰਾਣੀਆਂ ਯਾਦਾਂ ਸਾਂਝੀਆ ਕੀਤੀਆਂ ਹਨ । ਉਹਨਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚੋਂ ਇੱਕ ਤਸਵੀਰ ਬਹੁਤ ਹੀ ਖ਼ਾਸ ਹੈ । ਇਹ ਤਸਵੀਰ ਜਗਦੇਵ ਮਾਨ ਦੇ ਸੰਘਰਸ਼ ਦੇ ਦਿਨਾਂ ਦੀ ਹੈ । ਇਸ ਤਸਵੀਰ ਵਿੱਚ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਤੇ ਜਗਦੇਵ ਮਾਨ ਤੇ ਕੁਝ ਹੋਰ ਲੋਕ ਨਜ਼ਰ ਆ ਰਹੇ ਹਨ । ਤਸਵੀਰ ਨੂੰ ਦੇਖਕੇ ਲੱਗਦਾ ਹੈ ਕਿ ਇਹ ਤਸਵੀਰ ਉਦੋਂ ਦੀ ਹੈ ਜਦੋਂ ਜਗਦੇਵ ਮਾਨ ਨੇ ਸਮਸ਼ੇਰ ਸੰਧੂ ਨੂੰ ਆਪਣਾ ਗੁਰੂ ਧਾਰਿਆ ਹੋਵੇਗਾ ।

ਇਸ ਤੋਂ ਇਲਾਵਾ ਇੱਕ ਤਸਵੀਰ ਉਹਨਾਂ ਦੇ ਬਚਪਨ ਦੀ ਵੀ ਹੈ, ਜਿਸ ਨੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਊਜ਼ਿਕ ਇੰਡਸਟਰੀ ਵਿੱਚ ਜਦੋਂ ਗੀਤਕਾਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਜਗਦੇਵ ਮਾਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ । ਜਗਦੇਵ ਮਾਨ ਦੀ ਕਲਮ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹੀ ਹਿੱਟ ਗੀਤ ਦਿੱਤੇ ਹਨ ।

ਉਸ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ 'ਮਿੱਤਰਾਂ ਦੇ ਚਾਦਰੇ 'ਤੇ ਪਾ ਦੇ ਮੋਰਨੀ', 'ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਐ', 'ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ', 'ਆਪੇ ਪਤਾ ਲੱਗਜੂ ਕੀ ਹੁੰਦਾ ਪਿਆਰ ਨੀਂ', 'ਰਗ ਰਗ ਵਿੱਚ ਜੱਟ ਖ਼ੂਨ ਵਾਂਗੂ ਦੌੜੇ' ਹਰ ਇੱਕ ਦੀ ਜ਼ੁਬਾਨ ਤੇ ਆ ਜਾਂਦੇ ਹਨ । ਜਗਦੇਵ ਮਾਨ ਦੀ ਕਲਮ ਤੋਂ ਨਿਕਲੇ ਗੀਤ ਗਿੱਪੀ ਗਰੇਵਾਲ, ਹੰਸ ਰਾਜ ਹੰਸ, ਦਿਲਸ਼ਾਦ ਅਖ਼ਤਰ, ਸੁਰਜੀਤ ਬਿੰਦਰਖੀਆ, ਨਛੱਤਰ ਗਿੱਲ ਤੇ ਹੋਰ ਬਹੁਤ ਸਾਰੇ ਗਾਇਕ ਗਾ ਚੁੱਕੇ ਹਨ ਤੇ ਗਾਉਂਦੇ ਆ ਰਹੇ ਹਨ ।

ਜਗਦੇਵ ਮਾਨ ਦਾ ਕਹਿਣਾ ਹੈ ਕਿ ਉਸ ਦੇ ਕੁਝ ਗੀਤ ਛੋਟੀ ਉਮਰ ਵਿੱਚ ਹੀ ਬਹੁਤ ਮਕਬੂਲ ਹੋ ਗਏ ਸਨ । ਪਰ ਜਗਦੇਵ ਮਾਨ ਨੂੰ ਗੀਤਕਾਰੀ ਦੇ ਖੇਤਰ ਵਿੱਚ ਉਦੋਂ ਪਹਿਚਾਣ ਮਿਲੀ ਜਦੋਂ ਉਸ ਨੂੰ ਆਪਣੇ ਗੀਤਾਂ ਨਾਲ ਗਿੱਪੀ ਗਰੇਵਾਲ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਲੈ ਕੇ ਆਏ । ਜਗਦੇਵ ਮਾਨ ਨੇ ਗਿੱਪੀ ਨਾਲ ਲਗਭਗ 8 ਐਲਬਮ ਕੀਤੀਆਂ ਹਨ ।

ਇਸ ਤੋਂ ਇਲਾਵਾ ਜਗਦੇਵ ਨੇ ਯੁੱਧਵੀਰ ਮਾਣਕ ਲਈ ਵੀ ਕਈ ਗੀਤ ਲਿਖੇ । ਜਗਦੇਵ ਮਾਨ ਦੇ ਹਰ ਗੀਤ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਕਿਉਂਕਿ ਇਹ ਗੀਤ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਹਨ । ਜਗਦੇਵ ਮਾਨ ਲੁਧਿਆਣਾ ਦੇ ਨਾਲ ਲੱਗਦੇ ਜਗਰਾਓਂ ਕਸਬੇ ਦਾ ਰਹਿਣ ਵਾਲਾ ਹੈ, ਇਸ ਲਈ ਉਸ ਦੇ ਹਰ ਗੀਤ ਵਿੱਚ ਉਸ ਦੇ ਪਿੰਡ ਸ਼ੇਖ ਦੌਲਤ ਦਾ ਜ਼ਿਕਰ ਹੁੰਦਾ ਹੈ ।

Related Post