ਜਸਬੀਰ ਜੱਸੀ ਪੰਜਾਬੀ ਦੇ ਨਾਲ ਭੋਜਪੂਰੀ ਗਾਣੇ ਵੀ ਗਾਉਂਦੇ ਹਨ, ਬਿਹਾਰ 'ਚ ਭੋਜਪੂਰੀ ਗਾਣਿਆਂ ਨਾਲ ਬੰਨਿਆ ਰੰਗ, ਦੇਖੋ ਵੀਡਿਓ 

By  Rupinder Kaler February 6th 2019 10:52 AM -- Updated: February 6th 2019 10:57 AM

ਪੰਜਾਬੀ ਗਾਇਕ ਜਸਬੀਰ ਜੱਸੀ ਨੂੰ ਤੁਸੀਂ ਪੰਜਾਬੀ ਗਾਣੇ ਤਾਂ ਗਾਉਂਦੇ ਹੋਏ ਬਹੁਤ ਸੁਣਿਆ ਹੋਏਗਾ । ਪਰ ਉਹ ਪੰਜਾਬੀ ਦੇ ਨਾਲ ਨਾਲ ਹਿੰਦੀ ਤੇ ਭੋਜਪੂਰੀ ਗਾਣੇ ਵੀ ਬਹੁਤ ਵਧੀਆ ਗਾਉਂਦੇ ਹਨ । ਜਸਬੀਰ ਜੱਸੀ ਨੇ ਆਪਣੀ ਫੇਸਬੁੱਕ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ aੁਹ ਭੋਜਪੁਰੀ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡਿਓ ਉਹਨਾਂ ਦੇ ਇੱਕ ਪ੍ਰੋਗਰਾਮ ਦਾ ਹੈ ਜਿਸ ਵਿੱਚ ਪਹਿਲਾ ਉਹ ਪੰਜਾਬੀ ਗਾਣੇ ਗਾਉਂਦੇ ਹਨ ਪਰ ਬਾਅਦ ਵਿੱਚ ਸਟੇਜ ਤੋਂ ਥੱਲੇ ਉਤਰ ਕੇ ਉਹ ਭੋਜਪੂਰੀ ਗਾਣੇ ਗਾਉਂਦੇ ਹਨ

https://www.youtube.com/watch?v=pGUH7QyFREk

ਇਸ ਵੀਡਿਓ ਵਿੱਚ ਉੇਹ ਇੱਕ ਸਖਸ਼ ਨੂੰ ਮਾਇਕ ਫੜਾਉਂਦੇ ਹਨ ਪਰ ਇਸ ਸਖਸ਼ ਪੰਜਾਬੀ ਗਾਣਾ ਗਾਉਂਦਾ ਹੈ ਫਿਰ ਜੱਸੀ ਉਸ ਨੂੰ ਭੋਜਪੂਰੀ ਵਿੱਚ ਗਾਣਾ ਸੁਨਾਉਣ ਲਈ ਇਸ਼ਾਰਾ ਕਰਦੇ ਹਨ ਤਾਂ ਉਹ ਸਖਸ਼ ਭੋਜਪੂਰੀ ਗਾਣਾ ਗਾਉਂਦਾ ਹੈ ।

https://www.facebook.com/JasbirJassi/videos/2053291568041831/

ਇਸ ਵੀਡਿਓ ਵਿੱਚ ਜੱਸੀ ਆਪਣੇ ਇਸ ਪ੍ਰੋਗਰਾਮ ਦੀ ਜਾਣਕਾਰੀ ਵੀ ਦਿੰਦੇ ਹਨ । ਜੱਸੀ ਦਸਦੇ ਹਨ ਕਿ ਇਹ ਪ੍ਰੋਗਰਾਮ ਬਿਹਾਰ ਦਾ ਹੈ । ਉਹ ਦੱਸਦੇ ਹਨ ਕਿ ਉਹ ਇਸ ਪ੍ਰੋਗਰਾਮ ਵਿੱਚ ਹਿੰਦੀ ਦੇ ਨਾਲ ਨਾਲ ਭੋਜਪੁਰੀ ਗਾਣੇ ਵੀ ਗਾਉਣਗੇ ।

Related Post