ਛੋਟੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਗਾਇਕ ਜਸ਼ਨਦੀਪ ਦੀ ਗਾਇਕੀ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸਫਰ, ਇਸ ਗਾਣੇ ਕਰਕੇ ਮਿਲੀ ਸੀ ਪਹਿਚਾਣ 

By  Rupinder Kaler March 7th 2019 12:55 PM

'ਛੁੱਟੀਆਂ' ਗੀਤ ਨਾਲ ਸਭ ਦੀ ਛੁੱਟੀ ਕਰਨ ਵਾਲਾ ਗਾਇਕ ਜਸ਼ਨਦੀਪ ਭਾਵੇਂ ਅੱਜ ਸਾਡੇ ਵਿੱਚ ਮੌਜੂਦ ਨਹੀਂ ਪਰ ਉਹ ਆਪਣੇ ਗੀਤਾਂ ਨਾਲ ਸਭ ਦੇ ਦਿਲਾਂ ਵਿੱਚ ਵੱਸਦਾ ਹੈ । ਜਸ਼ਨਦੀਪ ਦੇ ਗਾਣੇ ਏਨੇਂ ਕੂ ਮਕਬੂਲ ਹੋਏ ਸਨ ਕਿ ਅੱਜ ਵੀ ਇਹ ਗਾਣੇ ਸੁਣੇ ਜਾਂਦੇ ਹਨ । ਜਸ਼ਨਦੀਪ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਤਰਨਤਾਰਨ ਦੇ ਨਾਲ ਲੱਗਦੇ ਪਿੰਡ ਸੈਦਪੁਰ ਵਿੱਚ ਹੋਇਆ ਸੀ । ਪਰ ਬਾਅਦ ਵਿੱਚ ਉਹ ਆਪਣੇ ਕਰੀਅਰ ਕਰਕੇ ਬਠਿੰਡਾ ਵਿੱਚ ਆਣ ਵੱਸੇ ਸਨ ।

https://www.youtube.com/watch?v=Js8s_Jkov20

ਜਸ਼ਨਦੀਪ ਨੂੰ ਗਾਉਣ ਦਾ ਸ਼ੌਂਕ ਵਿਰਾਸਤ ਵਿੱਚ ਹੀ ਮਿਲਿਆ ਸੀ ਕਿਉਂਕਿ ਜਸ਼ਨਦੀਪ ਦੇ ਨਾਨਾ ਜੀ ਕਵੀਸ਼ਰ ਸਨ ਤੇ ਜਸ਼ਨਦੀਪ ਉਹਨਾਂ ਦੇ ਨਾਲ ਹੀ ਕਵੀਸ਼ਰੀ ਗਾਉਂਦੇ ਸਨ ।ਜਸ਼ਨਦੀਪ ਦਾ ਪਸੰਦਦੀਦਾ ਗਾਇਕ ਸਰਦੂਲ ਸ਼ਿਕੰਦਰ ਸੀ ਜਿਸ ਦਾ ਪ੍ਰਭਾਵ ਜਸ਼ਨਦੀਪ ਦੀ ਗਾਇਕੀ ਤੇ ਦੇਖਿਆ ਜਾ ਸਕਦਾ ਸੀ ।

jashandeep jashandeep

ਇਸ ਸਭ ਦੇ ਚਲਦੇ ਜਸ਼ਨਦੀਪ ਗਾਇਕੀ ਵਿੱਚ ਏਨੇ ਪਰਪੱਕ ਹੋ ਗਏ ਕਿ ਉਹਨਾਂ ਨੇ 2005 ਵਿੱਚ ਆਪਣੀ ਪਹਿਲੀ ਕੈਸੇਟ 'ਰੱਬ ਰਾਖਾ' ਕੱਢੀ । ਇਸ ਕੈਸੇਟ ਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲਿਆ ਸੀ । ਇਸ ਤੋਂ ਬਾਅਦ ਜਸ਼ਨਦੀਪ ਨੇ ਛੁੱਟੀਆਂ, ਮੁਹੱਬਤਾਂ, ਪੜਾਈਆਂ ਕੈਸੇਟਾਂ ਕੱਡੀਆਂ ਸਨ । ਇਸ ਤੋਂ ਇਲਾਵਾ ਜਸ਼ਨਦੀਪ ਨੇ ਵੀਰਦਵਿੰਦਰ ਨਾਲ ਧਾਰਮਿਕ ਕੈਸੇਟ ਵੀ ਕੱਢੀ ਸੀ ।

jashandeep jashandeep

ਜਸ਼ਨਦੀਪ ਨੇ ਭਾਵੇਂ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਸਨ । ਪਰ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ 'ਛੁੱਟੀਆਂ' ਗਾਣੇ ਨੇ ਉਹਨਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੇ ਪਹਿਚਾਣ ਦਿਵਾਈ ਸੀ । ਛੁੱਟੀਆਂ ਕੈਸੇਟ ਨੂੰ ਲੋਕਾਂ ਨੇ ਏਨਾ ਪਿਆਰ ਦਿੱਤਾ ਸੀ ਕਿ ਮਾਰਕਿੱਟ ਵਿੱਚ ਇਹ ਕੈਸੇਟ ਮਿਲਣੀ ਬੰਦ ਹੋ ਗਈ ਸੀ । ਜਸ਼ਨਦੀਪ ਨੇ ਛੋਟੀ ਉਮਰ ਵਿੱਚ ਹੀ ਆਪਣੀ ਗਾਇਕੀ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾ ਲਈ ਪਰ ਛੋਟੀ ਜਿਹੀ ਉੇਮਰ ਵਿੱਚ ਹੀ ਕੈਨੇਡਾ ਦੀ ਫੇਰੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ ਸੀ ।

https://www.youtube.com/watch?v=fsGQaMfBtdg

ਏਨੀਂ ਛੋਟੀ ਉਮਰ ਵਿੱਚ ਜਸ਼ਨਦੀਪ ਦੇ ਇਸ ਦੁਨੀਆ ਤੋਂ ਜਾਣ ਨਾਲ ਭਾਵੇਂ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਸੀ । ਪਰ ਇਸ ਛੋਟੀ ਉਮਰ ਵਿੱਚ ਜਸ਼ਨਦੀਪ ਨੇ ਉਹ ਹਿੱਟ ਗਾਣੇ ਦਿੱਤੇ ਹਨ ਜਿਹੜੇ ਅੱਜ ਵੀ ਡੀਜੇ ਤੇ ਸੁਣਾਈ ਦੇ ਜਾਂਦੇ ਹਨ ।

Related Post