ਜੈਸਮੀਨ ਸੈਂਡਲਾਸ ਟੁੱਟੇ ਹੋਏ ਦਿਲ ਨੂੰ ਦੇ ਰਹੀ ਹੈ ਇਸ ਤਰ੍ਹਾਂ ਦਿਲਾਸਾ, ਦੇਖੋ ਵੀਡਿਓ

By  Rupinder Kaler December 31st 2018 08:59 AM -- Updated: December 31st 2018 09:03 AM

 ਜਿੱਥੇ ਕੁਝ ਦਿਨ ਪਹਿਲਾਂ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸੈਡ ਸੌਂਗ ਦੀ ਪੋਸਟ ਪਾ ਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ ਉੱਥੇ ਜੈਸਮੀਨ ਸੈਂਡਲਾਸ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ ।

https://www.instagram.com/p/BrY6EhUAoPW/

ਜੈਸਮੀਨ ਨੇ ਵੀ ਇੱਕ ਸੈਂਡ ਸੌਂਗ ਸ਼ੇਅਰ ਕੀਤਾ ਹੈ । ਜੈਸਮੀਨ ਵੱਲੋਂ ਸ਼ੇਅਰ ਕੀਤੀ ਵੀਡਿਓ ਵਿੱਚ ਉਸ ਦੇ ਕੁਝ ਦੋਸਤ ਵੀ ਦਿਖਾਈ ਦੇ ਰਹੇ ਹਨ । ਇਸ ਵੀਡਿਓ ਵਿੱਚ ਜੈਸਮੀਨ ਸਮੇਤ ਉਸ ਦੇ ਨਾਲ ਮੌਜੂਦ ਸਾਰੇ ਦੋਸਤ ਇਹ ਸੌਂਗ ਗਾ ਰਹੇ ਹਨ ।ਇਸ ਵੀਡਿਓ ਨੂੰ ਜੈਸਮੀਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ।ਜਿਸ ਵਿੱਚ ਉਸ ਨੇ ਲਿਖਿਆ ਹੈ । ‘Get all your heart broken friends in a car, sing this song and tag #bagavat. That’s how I’m planning on promoting my next release. Dropping #bagavat on my YouTube channel next.’

https://www.instagram.com/p/BsBYSa5gk_o/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੈਰੀ ਸੰਧੂ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਸੀ, ਇਸ ਵੀਡਿਓ ਵਿੱਚ ਵੀ ਗੈਰੀ ਇੱਕ ਸੈਡ ਸੌਂਗ ਗਾ ਰਹੇ ਸਨ । ਗੈਰੀ ਵੱਲੋਂ ਗਾਇਆ ਇਹ ਗੀਤ ਕਾਫੀ ਭਾਵਕ ਸੀ ।

https://www.instagram.com/p/Brsq1Dvh5Zc/

ਇਸ ਗੀਤ ਨੂੰ ਸ਼ੇਅਰ ਕਰਨ ਦਾ ਗੈਰੀ ਦਾ ਭਾਵੇਂ ਕੋਈ ਹੋਰ ਮਕਸਦ ਹੋਵੇ ਪਰ ਲੋਕ ਇਸ ਸਭ ਨੂੰ ਗੈਰੀ ਤੇ ਜੈਸਮੀਨ ਦੇ ਰਿਸਤੇ ਨਾਲ ਜੋੜਕੇ ਦੇਖ ਰਹੇ ਹਨ ਤੇ ਹੁਣ ਜੈਸਮੀਨ ਵੱਲੋਂ ਸ਼ੇਅਰ ਕੀਤੇ ਗੀਤ ਤੋਂ ਉਹਨਾਂ ਦੇ ਪ੍ਰਸ਼ੰਸਕ ਕੀ ਅੰਦਾਜ਼ਾ ਲਗਾaੁਂਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ।

Related Post