ਗਾਇਕ ਜੱਸ ਬਾਜਵਾ ਦਾ ਹੈ ਅੱਜ ਜਨਮ ਦਿਨ, ਇਸ ਗਾਣੇ ਨਾਲ ਬਣੀ ਸੀ ਪਹਿਚਾਣ 

By  Rupinder Kaler June 25th 2019 03:30 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਥੋੜ੍ਹੇ ਸਮੇਂ 'ਚ ਹੀ ਵੱਖਰਾ ਮੁਕਾਮ ਹਾਸਿਲ ਕਰਨੇ ਵਾਲੇ ਪੰਜਾਬੀ ਗਾਇਕ ਜੱਸ ਬਾਜਵਾ ਦਾ ਅੱਜ ਜਨਮ ਦਿਨ ਹੈ। ਜੱਸ ਬਾਜਵਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ ।ਜੱਸ ਬਾਜਵਾ ਦਾ ਅਸਲੀ ਨਾਂ ਜਸਪ੍ਰੀਤ ਸਿੰਘ ਹੈ। ਜੱਸ ਬਾਜਵਾ ਗੁਰਦਾਸ ਮਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।

https://www.instagram.com/p/BzICmW2Fj9b/

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਹਨਾਂ ਦੀ ਪਹਿਚਾਣ 'ਚੱਕਵੀਂ ਮੰਡੀਰ' ਗੀਤ ਨਾਲ ਬਣੀ ਸੀ । ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਇਹ ਗੀਤ ਕਾਫੀ ਪਸੰਦ ਵੀ ਆਇਆ ਸੀ। 'ਸਤਰੰਗੀ ਤਿੱਤਲੀ', 'ਦਿਲ ਦੇ ਰਾਜੇ', 'ਨੋਸ ਪਿੰਨ', 'ਯਾਰ ਬੰਬ', 'ਪਤੰਜਲੀ', 'ਕੈਟਵਾਕ', 'ਤੇਰੇ ਟਾਈਮ', 'ਚੱਕਵੀਂ ਮੰਡੀਰ', 'ਕਿਸਮਤ', '21 ਨੰਬਰ', 'ਫੀਮ ਦੀ ਡਲੀ', 'ਟੋਲਾ' ਵਰਗੇ ਗੀਤ ਉਹਨਾਂ ਦੇ ਹਿੱਟ ਗੀਤ ਹਨ ।

https://www.instagram.com/p/ByetY_iFENa/

ਪਾਲੀਵੁੱਡ 'ਚ 'ਠੱਗ ਲਾਈਫ' ਟਾਈਟਲ ਹੇਠ ਉਹਨਾਂ ਦੀ ਫ਼ਿਲਮ ਆ ਚੁੱਕੀ ਹੈ । ਜੱਸ ਬਾਜਵਾ ਦੀ ਇੱਕ ਹੋਰ ਫ਼ਿਲਮ ਦੂਰਬੀਨ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਗਾਇਕ ਨਿੰਜਾ ਦਿਖਾਈ ਦੇਣਗੇ ।

https://www.instagram.com/p/Bv3_mMWgXHz/

Related Post