ਗਾਇਕ ਜੈਲੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ‘ਚ ਹੋਣਗੇ ਹਾਜ਼ਰ, ਪ੍ਰਸ਼ੰਸਕਾਂ ਨੂੰ ਜੈਲੀ ਦੇ ਗਾਣੇ ਦੀ ਬੇਸਬਰੀ ਨਾਲ ਉਡੀਕ

By  Rupinder Kaler April 25th 2020 03:46 PM

ਗਾਇਕ ਜੈਲੀ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੇ ਸਾਹਮਣੇ ਰੁਬਰੂ ਹੋਣਗੇ ।ਇਹ ਗੀਤ 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਗੀਤ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ‘ਮਿੱਠਿਆ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦੇ ਬੋਲ ਸਿੱਧੂ ਸਰਬਜੀਤ ਦੇ ਲਿਖੇ ਹੋਏ ਹਨ । ਮਿਊਜ਼ਿਕ ਜੀ ਐੱਸ ਸਕਿੱਲਸ ਵੱਲੋਂ ਦਿੱਤਾ ਗਿਆ ਹੈ।

https://www.instagram.com/p/B_ZHl_UgsNp/

ਜੈਲੀ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਜਿਵੇਂ ‘ਤੈਨੂੰ ਸੋਹਣੀਏ ਬੁਲਾਉਂਦੇ ਜਾਨ-ਜਾਨ’, ‘ਤੇਰਾ ਪਿਆਰ ਢੋਲਾ’, ‘ਰੁਮਾਲ’, ‘ਏਡੀ ਗੱਲ ਨਹੀਂ ਸੀ’, ‘ਲੰਡਨ’, ਸਣੇ ਕਈ ਹਿੱਟ ਗੀਤ ਦਿੱਤੇ ਹਨ । ਉਹ ਲੰਮੇ ਸਮੇਂ ਬਾਅਦ ਆਪਣਾ ਇਹ ਗੀਤ ਲੈ ਕੇ ਆਏ ਹਨ ।ਜੈਲੀ ਲੰਮਾ ਸਮਾਂ ਇੰਡਸਟਰੀ ਤੋਂ ਦੂਰ ਰਹੇ ਸਨ ।

https://www.instagram.com/p/B9vjJOeFGCp/

ਜਿਸ ਕਾਰਨ ਕਾਫੀ ਸਮੇਂ ਤੱਕ ਉਨ੍ਹਾਂ ਨੇ ਕੋਈ ਗੀਤ ਨਹੀਂ ਸੀ ਕੱਢਿਆ ਪਰ ਹੁਣ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੇ ਹਨ । ਜੈਲੀ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਨੇ ਇਸ ਨਵੇਂ ਗੀਤ ਦੀ ਬੇਸਬਰੀ ਦੇ ਨਾਲ ਉਡੀਕ ਹੈ ।

Related Post