ਅਪ੍ਰੈਲ ਤੇ ਮਈ ਮਹੀਨੇ ਕੈਨੇਡਾ ਤੇ ਯੂ.ਐਸ.ਏ ਵਾਲਿਆਂ ਨੂੰ ਦੇਖਣ ਨੂੰ ਮਿਲੇਗਾ ਜੈਨੀ ਜੋਹਲ ਦਾ ਮਿਉਜ਼ਿਕਲ ਜਲਵਾ

By  Gulshan Kumar March 22nd 2018 12:01 PM -- Updated: March 22nd 2018 12:03 PM

ਜੈਨੀ ਜੋਹਲ- ਪੰਜਾਬੀ ਮਿਉਜ਼ਿਕ ਇੰਡਸਟਰੀ ਦਾ ਇਕ ਸਟਾਰ ਨਾਮ। ਇਹ ਉਹ ਨਾਮ ਹੈ ਜਿਸੜਾ ਬਹੁਤ ਘੱਟ ਟਾਈਮ ਵਿਚ ਇਕ ਅੱਛੇ ਮੁਕਾਮ ਤੇ ਪਹੁੰਚਿਆ ਹੈ। ਤੇ ਜਿਸ ਨੇ ਆਪਣੀ ਇਕ ਵੱਖਰੀ ਔਡੀਅੰਸ ਤੇ ਵੱਖਰੇ ਫ਼ੈਨਸ ਬਣਾਏ ਨੇ। ਜੈਨੀ ਜੋਹਲ ਨੇ ਸਿਰਫ਼ ਤਿੰਨ ਸਾਲ ਵਿਚ ਸਟਰਗਲਰ ਤੋਂ ਸਟਾਰ ਬਣਨ ਦਾ ਸਫ਼ਰ ਤੈਅ ਕਰਕੇ ਪੰਜਾਬ ਦੀਆਂ ਧੀਆਂ ਲਈ ਇਕ ਮਿਸਾਲ ਕਾਇਮ ਕੀਤੀ ਹੈ।ਉਹਨਾਂ ਨੇ ਜਿੰਨੇ ਵੀ ਗੀਤ ਗਾਏ ਸਾਰਿਆਂ ਨੂੰ ਹੀ ਪੰਜਾਬੀ ਮਿਉਜ਼ਿਕ ਲਵਰਸ ਦਾ ਭਰਭੂਰ ਹੁੰਗਾਰਾ ਮਿਲਿਆ।

ਉਹਨਾਂ ਦੇ ਕੱਟੜ ਫ਼ੈਨਸ ਹੁਣ ਕੱਲੇ ਪੰਜਾਬ ਚ ਹੀ ਨਹੀਂ ਬੱਲਕੇ ਪੂਰੀ ਦੁਨੀਆਂ ਵਿਚ ਹਨ। ਤੇ ਇਥੇ ਸਾਡੇ ਕੋਲ ਉਹਨਾਂ ਦੇ ਕੈਨੇਡਾ ਤੇ ਯੂ.ਐਸ.ਏੇ. ਦੇ ਫ਼ੈਨਸ ਲਈ ਖੁਸ਼ਖਬਰੀ ਹੈ। ਜੈਨੀ ਜੋਹਲ Jenny Johal ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਸ਼ੇਅਰ ਕੀਤਾ ਕਿ ਅਪਰੈਲ ਤੇ ਮਈ 2018 ਵਿਚ ਕੈਨੇਡਾ ਤੇ ਯੂ.ਐਸ.ਏ. ਦੇ ਵਿਚ ਸ਼ੋਅਸ਼ ਕਰਨ ਜਾ ਰਹੇ ਨੇ। ਉਹ ਪਹਿਲੀ ਵਾਰੀ ਕੈਨੇਡਾ ਤੇ ਯੂ.ਐਸ.ਏ. ਸ਼ੌਅਸ ਕਰਨਗੇ।

Edited By: Gourav Kochhar

Related Post