ਕਰਣ ਔਜਲਾ ਤੇ ਪਲਕ ਦੀ ਜੋੜੀ ਪ੍ਰੀਵੈਡਿੰਗ ਵੀਡੀਓ 'ਚ ਢਾਹ ਰਹੀ ਹੈ ਕਹਿਰ, ਦੇਖੋ ਵੀਡੀਓ
ਕਰਣ ਔਜਲਾ ਤੇ ਪਲਕ ਦੀ ਜੋੜੀ ਪ੍ਰੀਵੈਡਿੰਗ ਵੀਡੀਓ 'ਚ ਢਾਹ ਰਹੀ ਹੈ ਕਹਿਰ, ਦੇਖੋ ਵੀਡੀਓ : ਪੰਜਾਬੀ ਗਾਇਕ ਅਤੇ ਗੀਤਕਾਰ ਕਰਣ ਔਜਲਾ ਜਿਹੜੇ ਹਾਲ ਹੀ 'ਚ ਆਪਣੀ ਮੰਗੇਤਰ ਪਲਕ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਉਹਨਾਂ ਦੇ ਵਿਆਹ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਕਰਨ ਔਜਲਾ ਵੱਲੋਂ ਆਪਣੇ ਵਿਆਹ ਦੀ ਕੋਈ ਅਧਿਕਾਰਕ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਗਈ ਹੈ।
View this post on Instagram
Couple goals ❣️ #karanaujla . admin @goldy_kehal
ਪ੍ਰੰਤੂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਉਹਨਾਂ ਦੀਆਂ ਵੀਡੀਓਜ਼ ਨੂੰ ਦੇਖ ਉਹਨਾਂ ਦੇ ਪ੍ਰਸ਼ੰਸ਼ਕ ਕਰਨ ਔਜਲਾ ਨੂੰ ਵਧਾਈਆਂ ਦੇ ਰਹੇ ਹਨ। ਕਰਣ ਔਜਲਾ ਅਤੇ ਉਹਨਾਂ ਦੀ ਪਤਨੀ ਦਾ ਹੁਣ ਪ੍ਰੀ ਵੈਡਿੰਗ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਖੂਬ ਟਰੈਂਡ ਕਰ ਰਿਹਾ ਹੈ। ਕਰਣ ਔਜਲਾ ਅਤੇ ਪਲਕ ਦੀ ਜੋੜੀ ਇਸ ਵੀਡੀਓ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਵੀਡੀਓ ਨੂੰ ਉਹਨਾਂ ਦੇ ਫੈਨ ਪੇਜਜ਼ ਵੱਲੋ ਸ਼ੇਅਰ ਕੀਤਾ ਜਾ ਰਿਹਾ ਹੈ।
View this post on Instagram
ਕਰਣ ਔਜਲਾ ਅਤੇ ਪਲਕ ਦਾ ਇਹ ਵੀਡੀਓ ਉਹਨਾਂ ਦੇ ਗਾਣਿਆਂ ਦੇ ਤਰਾਂ ਹੀ ਖੂਬਸੂਰਤ ਹੈ ਪਰ ਫਰਕ ਸਿਰਫ ਇੰਨ੍ਹਾਂ ਹੈ ਕਿ ਇਸ 'ਚ ਕੋਈ ਮਾਡਲ ਨਹੀਂ ਬਲਕਿ ਉਹਨਾਂ ਦੀ ਜ਼ਿੰਦਗੀ ਦਾ ਹਮਸਫਰ ਹੈ। ਕਰਣ ਔਜਲਾ ਦੇ ਗਾਣਿਆਂ ਦੀ ਤਰਾਂ ਹੀ ਉਹਨਾਂ ਦੀ ਪ੍ਰੀਵੈਡਿੰਗ ਨੂੰ ਵੀ ਪ੍ਰਸ਼ੰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਕਰਣ ਔਜਲਾ ਆਪਣੇ ਮਿਊਜ਼ਿਕ ਦੇ ਸਫ਼ਰ 'ਚ ਕਈ ਬਲਾਕਬਸਟਰ ਗਾਣੇ ਗਾ ਚੁੱਕੇ ਹਨ ਅਤੇ ਵੱਡੇ ਵੱਡੇ ਸਿੰਗਰ ਵੀ ਉਹਨਾਂ ਦੇ ਲਿਖੇ ਗਾਣਿਆਂ ਨੂੰ ਆਵਾਜ਼ ਦੇ ਚੁੱਕੇ ਹਨ।
ਹੋਰ ਵੇਖੋ : ਕਰਨ ਔਜਲਾ ਵੀ ਬੱਝ ਗਏ ਵਿਆਹ ਦੇ ਬੰਧਨ ‘ਚ, ਦੇਖੋ ਵੀਡੀਓ
View this post on Instagram
ਕਰਣ ਔਜਲਾ ਦਾ ਹਾਲ ਹੀ 'ਚ ਆਇਆ ਗਾਣਾ ਨੋ ਨੀਡ ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਆਪਣੇ ਗਾਣਿਆਂ ਕਰਕੇ ਚਰਚਾ 'ਚ ਰਹਿਣ ਵਾਲੇ ਕਰਣ ਔਜਲਾ ਅੱਜ ਆਪਣੇ ਵਿਆਹ ਕਰਕੇ ਚਰਚਾ 'ਚ ਛਾਏ ਹੋਏ ਹਨ।