ਕੁਲਦੀਪ ਮਾਣਕ ਨੇ ਗਾਣੇ 'ਚ ਸਮਝਾਈ ਸੀ ਲੋਕਾਂ ਨੂੰ ਕੰਮ ਦੀ ਗੱਲ, ਦੇਖੋ ਵੀਡਿਓ 

By  Rupinder Kaler December 27th 2018 12:47 PM

ਕੁਲਦੀਪ ਮਾਣਕ ਗਾਇਕੀ ਦੇ ਖੇਤਰ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਦੀ ਚਮਕ ਅੱਜ ਵੀ ਬਰਕਰਾਰ ਹੈ । ਭਾਵਂੇ ਉਹ ਅੱਜ ਸਾਡੇ 'ਚ ਮੌਜੂਦ ਨਹੀਂ ਪਰ ਫਿਰ ਵੀ ਉਹਨਾਂ ਦੇ ਗਾਣੇ ਸੁਣੇ ਜਾਂਦੇ ਹਨ ਕਿਉਂਕਿ ਕੁਲਦੀਪ ਮਾਣਕ ਜਿੱਥੇ ਆਪਣੇ ਗਾਣਿਆਂ ਵਿੱਚ ਲੋਕਾਂ ਦੀ ਗੱਲ ਕਰਦਾ ਹੈ ਉੱਥੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ 'ਤੇ ਵੀ ਚੋਟ ਕਰਦਾ ਹੈ । ਉਸ ਦੇ ਗਾਣੇ ਲੋਕਾਂ ਨੂੰ ਨਵੀਂ ਸੇਧ ਦਿੰਦੇ ਹਨ । ਸਮਾਜਿਕ ਕੁਰੀਤੀ ਨੂੰ ਖਤਮ ਕਰਨ ਲਈ ਲੋਕਾਂ ਨੂੰ ਲਾਮਬੱਧ ਕਰਦੇ ਹਨ ।

ਹੋਰ ਵੇਖੋ : ਸੁਖਜਿੰਦਰ ਯਮਲਾ ਨੂੰ ਲੱਗ ਗਿਆ ਹੈ ਕਿਹੜਾ ਰੋਗ ,ਵੇਖੋ ਵੀਡਿਓ

Kuldeep Manak Kuldeep Manak

ਮਾਣਕ ਦੇ ਗਾਣਿਆਂ ਪੰਜਾਬ ਦੀਆਂ ਧੀਆਂ ਦੀ ਗੱਲ ਹੁੰਦੀ ਹੈ ।ਜਿਨ੍ਹਾਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ । ਜੇਕਰ ਇਸ ਧੀ ਦਾ ਜਨਮ ਹੋ ਵੀ ਜਾਵੇ ਤਾਂ ਵਿਆਹ ਤੋਂ ਬਾਅਦ ਸੱਸ ਦੇ ਤਾਅਨੇ ਮਿਹਣੇ ਉਸ ਨੂੰ ਹਰ ਦਿਨ ਮਾਰਦੇ ਹਨ । ਮਾਣਕ ਦਾ ਗਾਣਾ 'ਕੀ ਹੋਇਆ ਜੇ ਧੀ ਜੰਮ ਗਈ' ਇਸੇ ਕਹਾਣੀ ਨੂੰ ਬਿਆਨ ਕਰਦਾ ਹੈ । ਇਸ ਗਾਣੇ ਵਿੱਚ ਮਾਣਕ ਨੇ ਪੰਜਾਬ ਦੀ ਧੀ ਦੇ ਦਰਦ ਨੂੰ ਬਿਆਨ ਕੀਤਾ ਹੈ ।

ਹੋਰ ਵੇਖੋ : ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ ‘ਤੇ ਮਨਾਇਆ ਜਨਮ ਦਿਨ, ਕਟਰੀਨਾ ਕੈਫ ਨੇ ਦਿੱਤੀ ਆਪਣੇ ਹੀ ਤਰੀਕੇ ਨਾਲ ਵਧਾਈ , ਦੇਖੋ ਵੀਡਿਓ

https://www.youtube.com/watch?v=WBE5lKzJ-JE

ਇਸ ਗਾਣੇ ਵਿੱਚ ਮਾਣਕ ਦੱਸਦਾ ਹੈ ਕਿ ਭਾਵੇਂ ਧੀਆਂ ਨੂੰ ਕਈ ਤਰ੍ਹਾਂ ਦੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਸਭ ਦੀ ਸੁੱਖ ਮੰਗਦੀ ਹੈ । ਸੋ ਇਸ ਗਾਣੇ ਵਿੱਚ ਮਾਣਕ ਉਹਨਾਂ ਲੋਕਾਂ ਨੂੰ ਸਮਾਜਿਕ ਸੁਨੇਹਾ ਦਿੰਦਾ ਹੈ ਜਿਹੜੇ ਧੀ ਅਤੇ ਪੁੱਤਰ ਵਿੱਚ ਫਰਕ ਰੱਖਦੇ ਹਨ ।

Related Post