ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਸ ਤਰ੍ਹਾਂ ਹੋਈ ਸੀ ਕੁਲਵਿੰਦਰ ਬਿੱਲਾ ਦੀ ਐਂਟਰੀ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

By  Rupinder Kaler February 2nd 2019 01:01 PM -- Updated: February 4th 2019 11:19 AM

ਕੀ ਹੋਇਆ ਮੇਰਾ ਸੱਜਣ ਕਾਲਾ ਵਰਗਾ ਹਿੱਟ ਗੀਤ ਦੇਣ ਵਾਲੇ ਕੁਲਵਿੰਦਰ ਬਿੱਲਾ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 2 ਫਰਵਰੀ 1984 ਨੂੰ ਮਾਤਾ ਗੁਰਜੀਤ ਕੌਰ ਤੇ ਪਿਤਾ ਮੱਘਰ ਸਿੰਘ ਦੇ ਘਰ ਜਿਲ੍ਹਾ ਮਾਨਸਾ ਵਿੱਚ ਹੋਇਆ । ਉਹਨਾਂ ਦਾ ਵਿਆਹ ਰਵਿੰਦਰ ਕੌਰ ਨਾਲ ਹੋਇਆ ਹੈ। ਕੁਲਵਿੰਦਰ ਬਿੱਲਾ ਦੇ ਪੂਰੇ ਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਪੂਰਾ ਨਾਂ ਕੁਲਵਿੰਦਰ ਸਿੰਘ ਜੱਸੜ ਹੈ ।

Kulwinder Billa With Family Kulwinder Billa With Family

ਕੁਲਵਿੰਦਰ ਬਿੱਲਾ ਨੇ ਮਿਊਜ਼ਿਕ ਵਿੱਚ ਗ੍ਰੇਜੂਏਸ਼ਨ ਅਤੇ ਐਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਐਮ ਫਿਲ ਕੀਤੀ ਹੈ । ਇੱਥੇ ਹੀ ਬਸ ਨਹੀਂ ਕੁਲਵਿੰਦਰ ਬਿੱਲਾ ਮਿਊਜ਼ਿਕ ਵਿੱਚ ਹੀ ਪੀਐਚਡੀ ਵੀ ਹੈ । ਕੁਲਵਿੰਦਰ ਬਿੱਲਾ ਦੇ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਤੇ ਉਹ ਕਾਲਜ਼ ਅਤੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ ਗਾਉਂਦੇ ਸਨ । ਇਸ ਸਭ ਨੂੰ ਦੇਖ ਕੇ ਉਹਨਾਂ ਦੇ ਪ੍ਰੋਫੈਸਰ ਬਿੱਲਾ ਨੂੰ ਕਹਿੰਦੇ ਸਨ ਕਿ ਉਹਨਾਂ ਨੂੰ ਕੋਈ ਗਾਣਾ ਕਰਨਾ ਚਾਹੀਦਾ ਹੈ ।

Kulwinder Billa With Wife Kulwinder Billa With Wife

ਇਸ ਤੋਂ ਬਾਅਦ 2007  ਵਿੱਚ ਕੁਲਵਿੰਦਰ ਬਿੱਲਾ ਨੇ ਇੱਕ ਡੱਮੀ ਗਾਣਾ ਰਿਕਾਰਡ ਕਰਵਾਇਆ ਸੀ । ਇਸ ਤੋਂ ਬਾਅਦ ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਦੇ ਇਸ ਗਾਣੇ ਦੀ ਵੀਡਿਓ ਬਣਾਕੇ ਔਰਕੁੱਟ 'ਤੇ ਪਾ ਦਿੱਤੀ ਸੀ । ਔਰਕੁੱਟ ਤੇ ਇਸ ਗਾਣੇ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਬਿੱਲਾ ਨੇ ਮਿਊਜ਼ਿਕ ਇੰਡਸਟਰੀ ਵਿੱਚ ਜਾਣ ਦਾ ਮਨ ਬਣਾਇਆ ਸੀ । ਉਹਨਾਂ ਨੇ ਗਾਉਣ ਦੀ ਮੁੱਢਲੀ ਸਿੱਖਿਆ ਰਵੀ ਨੰਦਨ ਤੋਂ ਲਈ ਹੈ ।

Kulwinder Billa Kulwinder Billa

ਕੁਲਵਿੰਦਰ ਬਿੱਲਾ ਦੀ ਪਹਿਲੀ ਐਲਬਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 2012 ਵਿੱਚ ਪਹਿਲੀ ਐਲਬਮ 'ਕੋਈ ਖਾਸ' ਕੱਢੀ ਸੀ । ਇਸ ਐਲਬਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੇ 2014  ਵਿੱਚ ਫਿਰ ਤੋਂ ਪੰਜਾਬ ਐਲਬਮ ਰਿਲੀਜ਼ ਕੀਤੀ ਸੀ ।

Kulwinder Billa Kulwinder Billa

ਇਸ ਤੋਂ ਇਲਾਵਾ ਉਹਨਾਂ ਨੇ ਕਈ ਹਿੱਟ ਸਿੰਗਲ ਟਰੈਕ ਵੀ ਕੀਤੇ ਹਨ। 2015 ਵਿੱਚ ਉਹਨਾਂ ਦਾ ਹਿੱਟ ਗਾਣਾ ਆਇਆ ਸੀ ਟਾਈਮ ਟੇਬਲ-2 ਇਸ ਤੋਂ ਇਲਾਵਾ ਸੁੱਚਾ ਸੂਰਮਾ, ਸੰਗਦੀ -ਸੰਗਦੀ, ਤੇਰੇ ਵਾਲਾ ਜੱਟ, ਸੋਹਣਾ ਸੱਜਣ, ਬੈਟਰੀ, ਮੋਮ ਦੀਆਂ ਡਲੀਆਂ, ਬਰੈਂਡਡ ਚਿਹਰੇ, ਚੋਟੀ ਦੇ ਸ਼ਰਾਬੀ ਇਸੇ ਤਰ੍ਹਾਂ ਉਹਨਾਂ ਦੇ ਹੋਰ ਵੀ ਕਈ ਸਿੰਗਲ ਟਰੈਕ ਆਏ ਹਨ ।

https://www.youtube.com/watch?v=kxcbvriLM34

ਕੁਲਵਿੰਦਰ ਬਿੱਲਾ ਨੇ ਪਾਲੀਵੁੱਡ ਵਿੱਚ ਵੀ ਕਦਮ ਰੱਖ ਲਿਆ ਹੈ । ਉਹਨਾਂ ਦੀ ਫਿਲਮ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਹੈ । ਗਾਇਕੀ ਦੇ ਨਾਲ ਨਾਲ ਉਹਨਾਂ ਦੀ ਅਦਾਕਾਰੀ ਨੂੰ ਵੀ ਲੋਕ ਪਸੰਦ ਕਰ ਰਹੇ ਹਨ ।

https://www.youtube.com/watch?v=_jAcoKEBZzw

Related Post