'ਸ਼ਗਨਾਂ ਦੀ ਸੈਲਫੀ' ਤੋਂ ਬਾਅਦ ਗੀਤ 'ਮਰ ਜਾਉਂਗੀ' ਲੈਕੇ ਆ ਰਹੇ ਹਨ ਲਾਡੀ ਸਿੰਘ, ਟੀਜ਼ਰ ਹੋਇਆ ਰਿਲੀਜ਼

By  Rajan Sharma July 30th 2018 06:44 AM

ਲਾਡੀ ਸਿੰਘ laddi singh ਦਾ ਇਕ ਹੋਰ ਗੀਤ ਰਿਲੀਜ਼ ਹੋਣ ਵਾਲਾ ਹੈ | ਅਸੀਂ ਗੱਲ ਕਰ ਰਹੇ ਹਾਂ ਗੀਤ 'ਮਰ ਜਾਉਂਗੀ' punjabi song ਦੀ|

ਲਾਡੀ ਸਿੰਘ laddi singh ਬਹੁਤ ਦਿੰਨਾ ਤੋਂ ਇਕ ਗੀਤ ਦੀ ਯੋਜਨਾ ਬਣਾਉਣ ਵਿਚ ਰੁੱਝੇ ਹੋਏ ਸਨ, ਉਹ ਸੋਸ਼ਲ ਮੀਡਿਆ ਉੱਤੇ ਆਪਣੇ ਫੈਨਸ ਨੂੰ ਇਸ ਗੀਤ punjabi song ਦੇ ਬਾਰੇ ਕੁਝ ਨਾ ਕੁਝ ਅੱਪਡੇਟ ਕਰਦੇ ਰਹਿੰਦੇ ਹਨ| ਤਾਂ ਆਖਿਰਕਾਰ ਇਹ ਗੀਤ 1 ਅਗਸਤ ਨੂੰ ਰਿਲੀਜ਼ ਹੋਣ ਵਾਲਾ ਹੈ ਅਤੇ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕਦੇ ਤੇ ਚਲਾਇਆ ਜਾਵੇਗਾ| ਗੀਤ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ ਜੋ ਬੇਹੱਦ ਹੀ ਖੂਬਸੂਰਤ ਤਰੀਕੇ ਨਾਲ ਬਨਾਇਆ ਗਿਆ ਹੈ| ਟੀਜ਼ਰ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਇਹ ਇਕ ਬੇਹੱਦ ਹੀ ਸੈਡ ਗੀਤ ਹੈ|

https://www.youtube.com/watch?v=RGZw3mE7mEM

ਗੱਲ ਗੀਤ ਦੀ ਕਰੀਏ ਤਾਂ ਇਹ ਗੀਤ punjabi song ਲਾਡੀ ਸਿੰਘ ਦੁਆਰਾ ਖੁਦ ਗਾਇਆ ਗਿਆ ਹੈ ਅਤੇ ਇਸਦੇ ਬੇਹੱਦ ਖੂਬਸੂਰਤ ਬੋਲ ਨਾਡਾ ਵੀਰੇਂਦਰ ਦੁਆਰਾ ਲਿਖੇ ਗਏ ਹਨ| ਗੀਤ ਦਾ ਬੇਹੱਦ ਖੂਬਸੂਰਤ ਮਿਊਜ਼ਿਕ ਦੇਸੀ ਰੂਟਜ਼ ਵਲੋਂ ਦਿੱਤਾ ਗਿਆ ਹੈ| ਓਥੇ ਹੀ ਅਮਨ ਕਲਸੀ ਵਲੋਂ ਇਸ ਨੂੰ ਡਿਜਾਇਨ ਕੀਤਾ ਗਿਆ ਹੈ| ਲਾਡੀ ਸਿੰਘ ਦੇ ਪਹਿਲਾਂ ਆਏ ਗੀਤ ਜਿਵੇਂ ਕਿ'ਸ਼ਗਨਾਂ ਦੀ ਸੈਲਫੀ' ਨੂੰ ਵੀ ਫੈਨਸ ਦੁਆਰਾ ਬਹੁਤ ਪਿਆਰ ਦਿੱਤਾ ਗਿਆ ਸੀ| ਉਹਨਾਂ ਦੇ ਇਸ ਗੀਤ ਵਿੱਚ ਲਾਡੀ ਸਿੰਘ Ladi Singh ਵਿਆਹ ਦੇ ਮਾਹੌਲ ਦੇ ਪੂਰੇ ਨਜ਼ਾਰੇ ਲੈ ਰਹੇ ਨੇ ਤੇ ਨਾਲ ਹੀ ਲੈ ਰਹੇ ਨੇ ਚੂੜੇ ਵਾਲ਼ੀ ਬਾਂਹ ਨੂੰ ਮੋਢੇ ਰਖਾ ਕੇ ਸ਼ਗਨਾਂ ਦੀ ਸੈਲਫੀ !

Related Post