ਗਾਇਕਾ ਮਿਸ ਪੂਜਾ ਨੇ ਇੰਝ ਮਨਾਇਆ ਰੱਖੜੀ ਦਾ ਤਿਉਹਾਰ, ਵੀਡੀਓ ਕੀਤਾ ਸਾਂਝਾ

By  Shaminder August 3rd 2020 05:53 PM

ਰੱਖੜੀ ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ । ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ । ਉੱਥੇ ਹੀ ਗਾਇਕਾ ਮਿਸ ਪੂਜਾ ਨੇ ਵੀ ਆਪਣੇ ਛੋਟੇ ਵੀਰ ਦੇ ਗੁੱਟ ‘ਤੇ ਰੱਖੜੀ ਬੰਨੀ ਅਤੇ ਉਸ ਦੀ ਲੰਮੀ ਉਮਰ ਲਈ ਦੁਆ ਦਿੱਤੀ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਲਿਖਿਆ ਕਿ ‘ ਮੇਰਾ ਛੋਟਾ ਵੀਰ ਹਮੇਸ਼ਾ ਮੇਰੇ ਨਾਲ ਮੇਰੀ ਤਾਕਤ ਬਣ ਕੇ ਖੜਾ ਰਹਿੰਦਾ ਹੈ।

https://www.instagram.com/p/CDauAP-A7Qo/

ਵਾਹਿਗੁਰੂ ਇਸੇ ਤਰ੍ਹਾਂ ਸਾਡਾ ਪਿਆਰ ਬਣਾਈ ਰੱਖੇ। ਹੈਪੀ ਰੱਖੜੀ ਸਭ ਨੂੰ । ਮਿਸ ਪੂਜਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਸਭ ਉਨ੍ਹਾਂ ਨੂੰ ਰੱਖੜੀ ਦੀਆਂ ਵਧਾਈਆ ਦੇ ਰਹੇ ਨੇ ।

https://www.instagram.com/p/CDX7LuTATiu/

ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਨਾਂਅ ਸਭ ਤੋਂ ਜ਼ਿਆਦਾ ਗੀਤ ਗਾਉਣ ਦਾ ਰਿਕਾਰਡ ਵੀ ਦਰਜ ਹੈ । ਰੱਖੜੀ  ਦਾ ਭਾਵ ਹੈ ਵੀਰ ਭੈਣਾ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ।

Related Post