ਕਿਸਾਨਾਂ ਦੇ ਦਰਦ ਨੂੰ ਰਵਿੰਦਰ ਗਰੇਵਾਲ ਨੇ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਵੀਡਿਓ 

By  Rupinder Kaler February 26th 2019 01:42 PM

ਦੇਸ਼ ਦੀ ਕਿਸਾਨੀ ਲਗਾਤਾਰ ਮੰਦੀ ਵੱਲ ਵੱਧਦੀ ਜਾ ਰਹੀ ਹੈ । ਜਿਸ ਕਰਕੇ ਆਏ ਦਿਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ । ਦੇਸ਼ ਦੀ ਇਸ ਸਮੱਸਿਆ ਨੂੰ ਪੰਜਾਬੀ ਗਾਇਕ ਵੀ ਭਾਪ ਗਏ ਹਨ । ਇਸੇ ਲਈ ਉਹ ਕਿਸਾਨਾਂ ਦੇ ਦਰਦ ਨੂੰ ਉਹ ਗੀਤਾਂ ਰਾਹੀਂ ਬਿਆਨ ਕਰ ਰਹੇ ਹਨ । ਗਾਇਕ ਰਵਿੰਦਰ ਗਰੇਵਾਲ ਜਲਦ ਹੀ ਆਪਣੇ ਨਵੇਂ ਗੀਤ 'ਫਾਰਮਰ' ਖੇਤੀ ਖ਼ਸਖ਼ਸ ਦੀ' ਦੀ ਵੀਡਿਓ ਜਾਰੀ ਕਰਨ ਜਾ ਰਹੇ ਹਨ  ।

https://www.instagram.com/p/BuS_bi2gSWG/

ਜਿਸ ਦੀ ਜਾਣਕਾਰੀ ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦਾ ਮਿਊਜ਼ਿਕ ਡੀਜੇ ਡਸਟਰ ਨੇ ਤਿਆਰ ਕੀਤਾ ਹੈ ਅਤੇ ਬੋਲ ਬਿੰਦਰ ਧਨੋਲਾ ਨੇ ਲਿਖੇ ਹਨ ।ਇਸ ਗੀਤ ਦੇ ਫ੍ਰਸਟ ਲੁਕ ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਸੀ । ਉਹ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ।

https://www.instagram.com/p/BuVXSgVAhzz/

ਇਸ ਤੋਂ ਇਲਾਵਾ ਟਰਾਲਾ ,ਡਾਲਰ ਸਣੇ ਹੋਰ ਵੀ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।ਇਸ ਗੀਤ ਰਾਹੀਂ ਗਰੇਵਾਲ ਨੇ ਕਿਸਾਨਾਂ ਦੇ ਹਰ ਪੱਖ ਨੂੰ ਪੇਸ਼ ਕੀਤਾ ਹੈ ।ਗਰੇਵਾਲ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੇ ਹਲਾਤਾਂ ਨੂੰ ਅਣਗੌਲਿਆ ਕਰ ਰਹੀਆਂ ਹਨ ਤੇ ਆਏ ਦਿਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ।

Related Post