ਗਾਇਕ ਰੌਸ਼ਨ ਪ੍ਰਿੰਸ, ਨਛੱਤਰ ਗਿੱਲ ਤੇ ਇੰਦਰਜੀਤ ਨਿੱਕੂ ਨਵੇਂ ਸਾਲ 'ਚ ਕਰਨਗੇ ਕੁਝ ਖਾਸ, ਦੇਖੋ ਵੀਡਿਓ 

By  Rupinder Kaler December 31st 2018 05:33 PM -- Updated: December 31st 2018 05:35 PM

ਨਵਾਂ ਸਾਲ ਕੁਝ ਹੀ ਘੰਟਿਆਂ 'ਚ ਦਸਤਕ ਦੇਣ ਜਾ ਰਿਹਾ ਹੈ ।ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਇੰਡਸਟਰੀ ਵਿੱਚ ਵੀ ਨਵੇਂ ਸਾਲ ਵਿੱਚ ਬਹੁਤ ਕੁਝ ਹੋਣ ਵਾਲਾ ਹੈ । ਇਸ ਸਭ ਨੂੰ ਲੈ ਕੇ ਪੀਟੀਸੀ ਪੰਜਾਬੀ ਦੇ ਐਂਕਰ ਮਨੀਸ਼ ਪੂਰੀ ਨੇ ਕੁਝ ਪੰਜਾਬੀ ਗਾਇਕਾਂ ਨਾਲ ਗੱਲ ਬਾਤ ਕੀਤੀ ਹੈ । ਇਸ ਗੱਲ ਬਾਤ ਦੌਰਾਨ ਕਈ ਗਾਇਕਾਂ ਨੇ ਆਪਣੀ ਨਵੇਂ ਸਾਲ ਦੀ ਪਲਾਨਿੰਗ ਦੱਸੀ ਹੈ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਰੌਸ਼ਨ ਪਿੰ੍ਰਸ ਦੀ ਜਿਹੜੇ ਕਿ ਨਵੇਂ ਸਾਲ ਵਿੱਚ ੭-੮ ਗਾਣਿਆਂ ਦੀ ਐਲਬਮ ਕੱਢਣਾ ਚਾਹੁੰਦੇ ਹਨ । ਉਹਨਾਂ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਵਿੱਚ ਇਹ ਐਲਬਮ ਲੈ ਕੇ ਆਉਣਗੇ । ਰੌਸ਼ਨ ਪ੍ਰਿੰਸ ਮੁਤਾਬਿਕ ਉਹ ਹਰ ਵਾਰ ਇਸ ਤਰ੍ਹਾਂ ਦੀ ਪਲਾਨਿੰਗ ਕਰਦੇ ਹਨ ਪਰ ਇਸ ਸਾਲ ਯਾਨੀ 2019  ਵਿੱਚ ਪੂਰੀ ਦੀ ਪੂਰੀ ਐਲਬਮ ਕੱਢਣਗੇ ।

https://www.instagram.com/p/BsDJJQXnWJ6/

ਰੌਸ਼ਨ ਪ੍ਰਿੰਸ ਵਾਂਗ ਨਛੱਤਰ ਗਿੱਲ ਨੇ ਵੀ ਨਵੇਂ ਗਾਣੇ ਲੈ ਕੇ ਆ ਰਹੇ ਹਨ । ਉਹਨਾਂ ਨੇ ਮਨੀਸ਼ ਪੂਰੀ ਨਾਲ ਖਾਸ ਤੌਰ 'ਤੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਵਾਰ ਰੋਮਾਂਟਿਕ ਗਾਣੇ ਲੈ ਕੇ ਆਉਣਗੇ । ਜਿਹੜੇ ਕਿ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਬਹੁਤ ਪਸੰਦ ਆਉਣਗੇ ।

https://www.instagram.com/p/BsDJQhdHrIn/

ਇਸੇ ਤਰ੍ਹਾਂ ਗਾਇਕ ਇੰਦਰਜੀਤ ਨਿੱਕੂ ਨੇ ਨਵੇਂ ਸਾਲ ਤੇ ਆਲਸ ਛੱਢਣ ਦਾ ਐਲਾਨ ਕੀਤਾ ਹੈ । ਇੰਦਰਜੀਤ ਨਿੱਕੂ ਮੁਤਾਬਿਕ ਉਹ ਬਹੁਤ ਸੋਂਦੇ ਹਨ । ਇਸ ਲਈ ਉਹ ਸਭ ਤੋਂ ਪਹਿਲਾ ਆਲਸ ਛੱਡਣਗੇ ।ਨਿੱਕੂ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਵਿੱਚ ਕਈ ਗਾਣੇ ਲੈ ਕੇ ਆਉਣਗੇ ਜਿਹੜੇ ਕਿ ਹਰ ਇੱਕ ਬਹੁਤ ਪਸੰਦ ਆਉਣਗੇ ।

https://www.instagram.com/p/BsDGOdsnHVU/

Related Post