'ਹਾਲੇ ਨਾ ਘਬਰਾ ਦਿਲਾ ਦਿਨ ਹੋਰ ਵੀ ਮਾੜੇ ਆਉਣਗੇ' ਸਿੱਧੂ ਮੂਸੇ ਵਾਲੇ ਦਾ 'ਕੱਟ ਆਫ' ਗਾਣਾ ਹੋਇਆ ਰਿਲੀਜ਼, ਸੁਣ ਹੋ ਜਾਓਗੇ ਭਾਵੁਕ, ਦੇਖੋ ਵੀਡੀਓ

By  Aaseen Khan March 6th 2019 12:10 PM -- Updated: March 6th 2019 12:11 PM

'ਹਾਲੇ ਨਾ ਘਬਰਾ ਦਿਲਾ ਦਿਨ ਹੋਰ ਵੀ ਮਾੜੇ ਆਉਣਗੇ' ਸਿੱਧੂ ਮੂਸੇ ਵਾਲੇ ਦਾ 'ਕੱਟ ਆਫ' ਗਾਣਾ ਹੋਇਆ ਰਿਲੀਜ਼, ਸੁਣ ਹੋ ਜਾਓਗੇ ਭਾਵੁਕ: ਸਿੱਧੂ ਮੂਸੇ ਵਾਲਾ ਇੱਕ ਤੋਂ ਬਾਅਦ ਇੱਕ ਹਿੱਟ ਦੇਣ ਵਾਲੇ ਅਜਿਹੇ ਗਾਇਕ ਜਿੰਨ੍ਹਾਂ ਨੇ ਥੋੜੇ ਸਮੇਂ 'ਚ ਹੀ ਇੰਡਸਟਰੀ 'ਚ ਕਾਫੀ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਆਪਣਾ ਸੈਡ ਸੌਂਗ ਗੀਤ 'ਕੱਟ ਆਫ' ਲੈ ਕੇ ਹਾਜ਼ਿਰ ਹੋ ਚੁੱਕੇ ਹਨ। ਗਾਣਾ ਕਾਫੀ ਖੂਬਸੂਰਤ ਹੈ ਤੇ ਗਾਣੇ ਦੇ ਬੋਲ ਦਿਲ ਨੂੰ ਛੂਹਦੇਂ ਹਨ।

 

View this post on Instagram

 

"Cut Off" Out Now @harrychahalll @truerootsproductions @planetrecordz @raja_gamechangerz https://youtu.be/pKSRrDV33_U

A post shared by Sidhu Moosewala (ਮੂਸੇ ਆਲਾ) (@sidhu_moosewala) on Mar 5, 2019 at 8:48pm PST

ਹਮੇਸ਼ਾ ਦੀ ਤਰਾਂ ਗਾਣੇ ਦੇ ਬੋਲ ਸਿੱਧੂ ਮੂਸੇ ਵਾਲੇ ਦੇ ਆਪਣੇ ਹੀ ਹਨ। ਗਾਣੇ ਦਾ ਮਿਊਜ਼ਿਕ ਗੇਮ ਚੇਂਜਰਜ਼ ਵੱਲੋਂ ਦਿੱਤਾ ਗਿਆ ਹੈ ਅਤੇ ਵੀਡੀਓ ਟ੍ਰੂ ਰੂਟਜ਼ ਵੱਲੋਂ ਬਣਾਇਆ ਗਿਆ ਹੈ।ਕੁਝ ਦਿਨ ਪਹਿਲਾਂ ਗਾਣੇ ਦੀ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸ਼ਕ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਿੱਧੂ ਮੂਸੇ ਵਾਲੇ ਦੀ ਇਸ ਕੱਟ ਆਫ ਗੀਤ ਨੂੰ ਪਲੈਨੇਟ ਰਿਕਾਡਜ਼ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।

ਹੋਰ ਵੱਖੋ : ਪਰਮਾਤਮਾ ਨਾਲ ਜੋੜਦਾ ਹੈ ਪ੍ਰਭ ਗਿੱਲ ਦਾ ਇਹ ਗੀਤ, ਦੇਖੋ ਵੀਡੀਓ

ਹੋਰ ਵੇਖੋ : ਗੈਰੀ ਸੰਧੂ ਤੇ ਜੀ ਖਾਨ ਕਿਸ ਦਾ 'ਦੁਬਾਰਾ ਮਿਲਦੇ ਹਾਂ' ਗੀਤ ਹੈ ਤੁਹਾਨੂੰ ਪਸੰਦ, ਦੇਖੋ ਵੀਡੀਓ

ਸਿੱਧੂ ਮੂਸੇ ਵਾਲਾ ਦਾ ਹਾਲ ਹੀ ‘ਚ ਲੈਜੇਂਡ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਵੀ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਗਾਣੇ ਨੂੰ ਯੂ ਟਿਊਬ ‘ਤੇ 30 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ।ਦੱਸ ਦਈਏ ਸਿੱਧੂ ਮੂਸੇ ਵਾਲਾ ਇਸ ਤੋਂ ਪਹਿਲਾਂ ਵੀ ਕਈ ਹਿੱਟ ਸੈਡ ਸੌਂਗ ਰਿਲੀਜ਼ ਕਰ ਚੁੱਕੇ ਹਨ। ਜਿੰਨ੍ਹਾਂ ‘ਚ ਇਸੇ ਸਾਲ ਆਇਆ ਗੀਤ ਆਈ ਐਮ ਬੈਟਰ ਨਾਓ, ਡਾਰਕ ਲਵ, ਜਾਨ ਵਰਗੇ ਗੀਤ ਸ਼ਾਮਿਲ ਹਨ। ਦੇਖਣਾ ਹੋਵੇਗਾ ਸਿੱਧੂ ਮੂਸੇ ਵਾਲੇ ਦੇ ਇਸ ਗੀਤ ਨੂੰ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।

Related Post