ਸਿੱਧੂ ਮੂਸੇਵਾਲਾ ਨੇ ਰੌਂਦਾ ਗਲ ਨਾਲ ਲਾਇਆ ਛੋਟਾ ਫੈਨ, ਸਟੇਜ ਤੇ ਸੁਣਿਆ ਬੱਚੇ ਤੋਂ ਗਾਣਾ, ਵੀਡਿਓ ਵਾਇਰਲ  

By  Rupinder Kaler May 2nd 2019 01:46 PM

ਸਿੱਧੂ ਮੂਸੇਵਾਲਾ ਤੇ ਅਕਸਰ ਇਹ ਇਲਜ਼ਾਮ ਲੱਗਦੇ ਹਨ ਕਿ ਉਹ ਭੜਕਾਉ ਗਾਣੇ ਗਾਉਂਦੇ ਹਨ । ਪਰ ਇਸ ਸਭ ਦੇ ਬਾਵਜੂਦ ਉਹਨਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਬਹੁਤ ਲੰਮੀ ਹੁੰਦੀ ਜਾ ਰਹੀ ਹੈ । ਹਰ ਕੋਈ ਉਸ ਦੇ ਗਾਣਿਆਂ ਨੂੰ ਪਸੰਦ ਕਰਦਾ ਹੈ । ਡੀ ਜੇ ਤੇ ਅਕਸਰ ਉਸ ਦੇ ਹੀ ਗਾਣੇ ਵਜਾਏ ਜਾਂਦੇ ਹਨ । ਇਹੀ ਕਾਰਨ ਹੈ ਕਿ ਨੌਜਵਾਨਾਂ ਦੇ ਨਾਲ ਨਾਲ ਉਸ ਦੇ ਗਾਣੇ ਬੱਚਿਆਂ ਨੂੰ ਵੀ ਕਾਫੀ ਪਸੰਦ ਆ ਰਹੇ ਹਨ ।

https://www.instagram.com/p/Bw6Bj1mFPIU/

ਸੋਸ਼ਲ ਮੀਡੀਆ ਤੇ ਕੁਝ ਇਸ ਤਰ੍ਹਾਂ ਦੀਆਂ ਕੁਝ ਵੀਡਿਓ ਵਾਇਰਲ ਹੋ ਰਹੀਆ ਹਨ ਜਿਨ੍ਹਾਂ ਤੋਂ ਇਸ ਦਾ ਖੁਲਾਸਾ ਹੁੰਦਾ ਹੈ । ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਦੇ ਇੱਕ ਸ਼ੋਅ ਦੌਰਾਨ ਉਸ ਦਾ ਛੋਟਾ ਫੈਨ ਉਸ ਨੂੰ ਮਿਲਣ ਲਈ ਏਨਾ ਉਤਾਵਲਾ ਸੀ ਕਿ ਜਦੋ ਉਸ ਨੂੰ ਸਿੱਧੂ ਮੂਸੇਵਾਲਾ ਨੂੰ ਮਿਲਣ ਨਾ ਦਿੱਤਾ ਗਿਆ ਤਾਂ ਉਹ ਰੋ ਪਿਆ । ਇਸ ਤੋਂ ਬਾਅਦ ਸਿੱਧੂ ਨੇ ਉਸ ਨੂੰ ਸਟੇਜ ਤੇ ਬੁਲਾ ਕੇ ਗਲ ਨਾਲ ਲਾ ਲਿਆ ।ਇੱਥੇ ਹੀ ਬੱਸ ਨਹੀਂ ਇਸ ਬੱਚੇ ਨੇ ਸਿੱਧੂ ਮੂਸੇਵਾਲਾ ਦਾ ਗਾਣਾ ਵੀ ਸੁਣਾਇਆ ।

https://www.instagram.com/p/Bw7Aoo-lMur/

ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੀ ਇੱਕ ਵੀਡਿਓ ਵਾਇਰਲ ਹੋਈ ਸੀ ਜਿਸ ਵਿੱਚ ਨੰਨ੍ਹੀ ਬੱਚੀ ਸਿੱਧੂ ਮੂਸੇਵਾਲਾ ਨੂੰ ਮਿਲਕੇ ਏਨੀਂ ਖੁਸ਼ ਹੋਈ ਸੀ ਕਿ ਉਹ ਸਿੱਧੂ ਮੂਸੇਵਾਲਾ ਦੀ ਗੋਦ ਵਿੱਚੋਂ ਉਤਰਨ ਲਈ ਵੀ ਤਿਆਰ ਨਹੀਂ ਸੀ ।

https://www.instagram.com/p/Bw6DQ1IFdSF/

Related Post