ਬੇਹੱਦ ਕੋਮਲ ਦਿਲ ਦੇ ਮਾਲਕ ਹਨ ਗਾਇਕ ਸਿੱਪੀ ਗਿੱਲ, ਦੇਖੋ ਵੀਡਿਓ 

By  Rupinder Kaler March 14th 2019 12:51 PM

ਗਾਇਕ ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕਰਕੇ ਖ਼ਾਸ ਅਪੀਲ ਕੀਤੀ ਹੈ । ਸਿੱਪੀ ਗਿੱਲ ਦੀ ਇਹ ਅਪੀਲ ਉਹਨਾਂ ਲੋਕਾਂ ਨੂੰ ਹੈ ਜਿਹੜੇ ਸੜਕਾਂ ਤੇ ਤੇਜ਼ ਵਾਹਨ ਚਲਾਉਂਦੇ ਹਨ । ਸਿੱਪੀ ਗਿੱਲ ਦੀ ਇਸ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਸਿੱਪੀ ਗਿੱਲ ਇਸ ਵੀਡਿਓ ਵਿੱਚ ਕਹਿ ਰਹੇ ਹਨ ਕਿ ਸੜਕਾਂ ਤੇ ਵਾਹਨ ਚਲਾਉਣ ਵਾਲਿਆਂ ਨੂੰ ਬੇਹੱਦ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਸੜਕਾਂ ਤੇ ਕਈ ਬੇਜ਼ੁਬਾਨ ਪਸ਼ੂ ਪੰਛੀ ਵੀ ਹੁੰਦੇ ਹਨ ।

sippy gill sippy gill

ਜਿਹੜੇ ਕਿ ਕਿਸੇ ਵਾਹਨ ਨਾਲ ਟਕਰਾਅ ਕੇ ਜ਼ਖਮੀ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ । ਸਿੱਪੀ ਗਿੱਲ ਇਸ ਵੀਡਿਓ ਵਿੱਚ ਇੱਕ ਜ਼ਖਮੀ ਕੁੱਤੇ ਦਾ ਇਲਾਜ਼ ਕਰਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦੀਆਂ ਪਿਛਲੀਆਂ ਦੋ ਲੱਤਾਂ ਕਿਸੇ ਵਾਹਨ ਨਾਲ ਟਕਰਾ ਕੇ ਖਤਮ ਹੋ ਗਈਆਂ ਹਨ ।

https://www.instagram.com/p/Bu-jiJ7DYnT/

ਸਿੱਪੀ ਇਸ ਕੁੱਤੇ ਨੂੰ ਦਿਖਾਉਂਦੇ ਹੋਏ ਕਹਿ ਰਹੇ ਹਨ ਕਿ ਜੇਕਰ ਤੁਹਾਡੇ ਵਾਹਨ ਨਾਲ ਕੋਈ ਕੁੱਤਾ ਟਕਰਾ ਜਾਵੇ ਤਾਂ ਉਸ ਨੂੰ ਮਰਨ ਲਈ ਸੜਕ ਤੇ ਨਾਂਹ ਛੱਡੋ ਬਲਕਿ ਉਸ ਦਾ ਇਲਾਜ਼ ਕਰਵਾਓ ਨਹੀਂ ਤਾਂ ਉਸ ਨੂੰ ਪਾਣੀ ਤਾਂ ਪਿਲਾਓ ਤਾਂ ਕਿ ਇਸ ਬੇਜ਼ੁਬਾਨ ਦੀ ਜਾਨ ਨਾ ਜਾਵੇ ।

Related Post