ਗਾਇਕ ਸਿੱਪੀ ਗਿੱਲ ਦਾ ਬੇਟਾ ਜੁਝਾਰ ਸਿੰਘ ਗਿੱਲ, ਹੁਣ ਦਿਖਾਈ ਦਿੰਦਾ ਹੈ ਇਸ ਤਰ੍ਹਾਂ, ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

By  Rupinder Kaler March 11th 2020 04:33 PM

ਗਾਇਕ ਸਿੱਪੀ ਗਿੱਲ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮਰਜਾਣੇ’ ਦੀ ਸ਼ੂਟਿੰਗ ਵਿੱਚ ਕਾਫੀ ਬਿਜੀ ਹਨ । ਸਿੱਪੀ ਗਿੱਲ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਫ਼ਿਲਮ ਦੇ ਸੈੱਟ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਪਰ ਇਸ ਬਿਜੀ ਸ਼ੈਡਿਊਲ ਵਿੱਚੋਂ ਵੀ ਸਿੱਪੀ ਆਪਣੇ ਪਰਿਵਾਰ ਲਈ ਸਮਾਂ ਕੱਢ ਲੈਂਦੇ ਹਨ । ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਤੋਂ ਉਹਨਾਂ ਦੇ ਬੇਟੇ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ ।

https://www.instagram.com/p/B5KkHHMAsSm/

ਸਿੱਪੀ ਗਿੱਲ ਨੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਜੁਝਾਰ ਸਿੰਘ ਗਿੱਲ, ਤੇਰੀ ਸਮਾਇਲ ਜੱਟਾ ਵਾਹਿਗੁਰੂ ਸਭ ਨੂੰ ਖੁਸ਼ ਰੱਖੇ’ । ਸਿੱਪੀ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਨੂੰ ਕਾਫੀ ਪਸੰਦ ਕਰ ਰਹੇ ਹਨ, ਉਹਨਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।

https://www.instagram.com/p/B9f8Pk8AX9K/

ਸਿੱਪੀ ਗਿੱਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਤੋਂ ਇਲਾਵਾ ੳੇੁਹ ਇੱਕ ਗਾਣਾ ਵੀ ਲੈ ਕੇ ਆ ਰਹੇ ਹਨ । ਜੱਟੀ ਟਾਈਟਲ ਹੇਠ ਇਸ ਗਾਣੇ ਨੂੰ 19 ਮਾਰਚ ਨੂੰ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B9lj_zEAY2_/

Related Post