ਪਾਕਿਸਤਾਨ ਵਿੱਚ ਵੀ ਸੁਣੇ ਜਾਂਦੇ ਹਨ ਗਾਇਕ ਸੋਨੀ ਪਾਬਲਾ ਦੇ ਗਾਣੇ, ਦੇਖੋ ਵੀਡਿਓ 

By  Rupinder Kaler April 1st 2019 10:40 AM

ਛੋਟੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਗਾਇਕ ਸੋਨੀ ਪਾਬਲਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਗਾਇਕੀ ਦੀਆਂ ਬੁਲੰਦੀਆਂ ਨੂੰ ਪਾ ਲਿਆ ਸੀ । ਉਸ ਦੇ ਗਾਣੇ ਏਨੇਂ ਕੂ ਮਕਬੂਲ ਹੋਏ ਸਨ ਕਿ ਅੱਜ ਵੀ ਉਸ ਦੇ ਗਾਣੇ ਹਰ ਇੱਕ ਦੀ ਪਹਿਲੀ ਪਸੰਦ ਬਣੇ ਹੋਏ ਹਨ । ਪੰਜਾਬ ਵਿੱਚ ਤਾਂ ਉਸ ਦੇ ਗਾਣੇ ਹਰ ਕੋਈ ਸੁਣਦਾ ਹੈ । ਪਰ ਗਵਾਂਢੀ ਮੁਲਕ ਪਾਕਿਸਤਾਨ ਵਿੱਚ ਵੀ ਉਸ ਦੇ ਗਾਣੇ ਕਾਫੀ ਸੁਣੇ ਜਾਂਦੇ ਹਨ । ਇਸੇ ਤਰ੍ਹਾਂ ਦਾ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਜਿਸ ਵਿੱਚ ਇੱਕ ਸਖਸ਼ ਸੋਨੀ ਦਾ ਗਾਣਾ ਗਾ ਰਿਹਾ ਹੈ ।

soni pabla soni pabla

ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ ਸੋਹਣਿਓ ਨਰਾਜ਼ਗੀ ਤਾਂ ਨਹੀਂ ਗੱਲ ਦਿਲ ਦੀ ਜੇ ਇੱਕ ਕਹਿ ਦਿਆ । ਇਸ ਸਖਸ਼ ਵੱਲੋਂ ਇਹ ਗਾਣਾ ਇਸ ਤਰ੍ਹਾਂ ਗਾਇਆ ਜਾ ਰਿਹਾ ਹੈ ਕਿ ਇੰਝ ਲਗਦਾ ਹੈ ਕਿ ਸੋਨੀ ਪਾਬਲਾ ਖੁਦ ਗਾ ਰਿਹਾ ਹੋਵੇ । ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡਿਓ ਨੂੰ ਸੋਨੀ ਪਾਬਲਾ ਦੇ ਪ੍ਰਸ਼ੰਸਕ ਖੂਬ ਲਾਈਕ ਕਰ ਰਹੇ ਹਨ ।

https://www.youtube.com/watch?v=oyYxcLJCSyw&feature=youtu.be

ਗਾਇਕ ਸੋਨੀ ਪਾਬਲਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਉਨੱਤੀ ਜੂਨ 1976  ਨੂੰ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ ‘ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਤੇਜਪਾਲ ਸਿੰਘ ਸੀ ।ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਰਜਿੰਦਰ ਰਾਜ ਤੋਂ ਹਾਸਲ ਕੀਤੀ ਅਤੇ ਉਨ੍ਹਾਂ ਨੇ ਪਲੇਨੇਟ ਰਿਕਾਰਡ ਦੇ ਲੇਬਲ ਹੇਠ ਕੈਨੇਡਾ ‘ਚ ਕੰਟ੍ਰੈਕਟ ਕਰ ਲਿਆ ।ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਅਤੇ ਹੀਰੇ,ਹੀਰੇ ਨਾਲ ਉਨ੍ਹਾਂ ਨੇ ਦੋ ਹਜ਼ਾਰ ਦੋ ‘ਚ ਡੈਬਿਉ ਕੀਤਾ ।

https://www.youtube.com/watch?v=zIUpbMbp93E&t=81s

ਦੋ ਹਜ਼ਾਰ ਚਾਰ ‘ਚ ਸੋਨੀ ਨੇ ਸੁਖਸ਼ਿੰਦਰ ਸ਼ਿੰਦਾ ਦੀ ਟੀਮ ਨਾਲ ਆਪਣੀ ਦੂਜੀ ਐਲਬਮ ਕੱਢੀ ‘ਗੱਲ ਦਿਲ ਦੀ’ ।ਜਿਸ ਨੂੰ ਕਿ ਵਿਲੋਸਟੀ ਰਿਕਾਰਡਸ ਦੇ ਬੈਨਰ ਹੇਠ ਕੱਢੀ ਗਈ ਸੀ । ਉਨ੍ਹਾਂ ਨੇ ਵੱਖ ਵੱਖ ਪ੍ਰੋਡਿਊਸਰਾਂ ਨਾਲ ਕੰਮ ਕੀਤਾ । ਚੌਦਾਂ ਅਕਤੂਬਰ ੨੦੦੬ ਨੂੰ ਉਨ੍ਹਾਂ ਦੀ ਮਹਿਜ਼ ਤੀਹ ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ ।ਸੋਨੀ ਪਾਬਲਾ ਬਰੈਂਪਟਨ ‘ਚ ਹੋਏ ਇੱਕ ਸ਼ੋਅ ਦੌਰਾਨ ਪਰਫਾਰਮ ਕਰਨ ਗਏ ਸਨ । ਜਿੱਥੇ ਉਹ ਸਟੇਜ ‘ਤੇ ਇੱਕ ਗੀਤ ਗਾਉਣ ਤੋਂ ਬਾਅਦ ਪਾਣੀ ਦਾ ਇੱਕ ਗਿਲਾਸ ਲੈਣ ਗਏ ਪਰ ਉਹ ਪਾਣੀ ਪੀਣ ਤੋਂ ਪਹਿਲਾਂ ਹੀ ਉੱਥੇ ਹੀ ਡਿੱਗ ਪਏ । ਸਟੇਜ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੇ ।

Related Post