ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆ ਇੱਕ ਹੋਰ ਘਾਟਾ, ਗਾਇਕ ਸੁੱਖਾ ਦਿੱਲੀ ਵਾਲਾ ਦੀ ਹੋਈ ਮੌਤ  

By  Rupinder Kaler June 6th 2019 11:45 AM

ਜਲੰਧਰ ਦੇ ਗੋਲਡਨ ਐਵੇਨਿਊ ਵਿੱਚ ਰਹਿੰਦੇ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਉਰਫ ਸੁੱਖਾ ਦਿੱਲੀ ਵਾਲਾ ਦੀ ਆਪਣੇ ਘਰ ਵਿੱਚ ਡਿੱਗਣ ਨਾਲ ਮੌਤ ਹੋ ਗਈ ਹੈ । ਸੁੱਖਾ ਦਿੱਲੀ ਵਾਲਾ ਦੀ ਮੌਤ ਸਿਰ ਵਿੱਚ ਸੱਟ ਵੱਜਣ ਨਾਲ ਹੋਈ ਹੈ । ਖ਼ਬਰਾਂ ਦੀ ਮੰਨੀਏ ਤਾਂ ਤਿੰਨ ਸਾਲ ਪਹਿਲਾਂ ਸੁੱਖਾ ਦਿੱਲੀ ਵਾਲਾ ਦੀ ਉਸ ਦੀ ਪਤਨੀ ਨਾਲੋਂ ਤਲਾਕ ਹੋਈ ਸੀ, ਜਿਸ ਕਰਕੇ ਉਹ ਬਹੁਤ ਡਿਪ੍ਰੈਸ਼ਨ ਵਿੱਚ ਰਹਿੰਦੇ ਸਨ, ਤੇ ਸ਼ਰਾਬ ਪੀਣ ਦੇ ਆਦੀ ਹੋ ਚੁੱਕੇ ਸਨ ।

https://www.instagram.com/p/BuXZeNTFIKG/

ਖ਼ਬਰਾਂ ਦੀ ਮੰਨੀਏ ਤਾਂ ਸੁੱਖਾ ਦਿੱਲੀ ਵਾਲਾ ਆਪਣੀ ਘਰ ਦੀ ਛੱਤ ਤੇ ਬੈਠ ਕੇ ਸ਼ਰਾਬ ਪੀ ਰਹੇ ਸਨ । ਇਸੇ ਦੌਰਾਨ ਉਹਨਾਂ ਦਾ ਪੈਰ ਤਿਲਕ ਗਿਆ ਤੇ ਉਹ ਹੇਠਾ ਡਿੱਗ ਗਏ ।

https://www.instagram.com/p/Bp_7xKKFt8B/

ਉਹਨਾਂ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ, ਇਸ ਤੋਂ ਬਾਅਦ ਉਹਨਾਂ ਨੂੰ ਜਲੰਦਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ । ਸੁੱਖਾ ਦਿੱਲੀ ਵਾਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ।

https://www.youtube.com/watch?v=7hIQzoSjx9E

 

Related Post