ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਦਾਦਾ ਜੀ ਨਾਲ ਕੀਤੀ ਖੂਬ ਮਸਤੀ, ਦੇਖੋ ਵੀਡਿਓ
ਕਿਸੇ ਪਰਿਵਾਰ ਵਿੱਚ ਦਾਦਾ ਦਾਦੀ ਉਹ ਮੈਂਬਰ ਹੁੰਦੇ ਹਨ । ਜਿਹੜੇ ਹਰ ਇੱਕ ਨੂੰ ਪਿਆਰੇ ਹੁੰਦੇ ਹਨ ।ਦਾਦਾ ਦਾਦੀ ਹੀ ਉਹ ਮੈਂਬਰ ਹਨ ਜਿਹੜੇ ਛੋਟੇ ਬੱਚਿਆਂ ਨੂੰ ਚੰਗੇ ਮਾੜੇ ਦੀ ਪਹਿਚਾਣ ਕਰਨਾ ਸਿਖਾਉਂਦੇ ਹਨ । ਇਸੇ ਲਈ ਹਰ ਬੱਚੇ ਨੂੰ ਆਪਣੇ ਦਾਦਾ ਦਾਦੀ ਨਾਲ ਸਭ ਤੋਂ ਵੱਧ ਪਿਆਰ ਹੁੰਦਾ ਹੈ । ਅਜਿਹਾ ਹੀ ਪਿਆਰ ਗਾਇਕਾ ਸੁਨੰਦਾ ਸ਼ਰਮਾ ਨੂੰ ਆਪਣੇ ਦਾਦੇ ਨਾਲ ਹੈ । ਇਸ ਦਾ ਖੁਲਾਸਾ ਸੁਨੰਦਾ ਸ਼ਰਮਾ ਦੇ ਇੰਸਟਾਗ੍ਰਾਮ ਤੋਂ ਹੁੰਦਾ ਹੈ ।
Sunanda Sharma
ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਆਪਣੇ ਦਾਦੇ ਨੂੰ ਇੱਕ ਗਾਣਾ ਡੈਡੀਕੇਟ ਕਰ ਰਹੀ ਹੈ । ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਮੈਨੇ ਪੂਛਾ ਚਾਂਦ ਸੇ ਕੇ ਦੇਖਾ ਹੈ ਕਹੀਂ ਮੇਰੇ ਦਾਦਾ ਜਿਹਾ ਕਿਊਟੀ ਚਾਂਦ ਨੇ ਕਿਹਾ ਚਾਂਦਨੀ ਕੀ ਕਸਮ ਨਹੀਂ ਨਹੀਂ' ਇਹ ਗਾਣਾ ਗਾ ਕੇ ਸੁਨੰਦਾ ਸ਼ਰਮਾ ਖੂਬ ਮਸਤੀ ਕਰ ਰਹੀ ਹੈ । ਸੁਨੰਦਾ ਦੇ ਦਾਦਾ ਜੀ ਵੀ ਇਹ ਗਾਣਾ ਸੁਣ ਕੇ ਖੂਬ ਖੁਸ਼ ਹੋ ਰਹੇ ਹਨ ।
https://www.instagram.com/p/Bsu1R73gPHS/
ਇਸ ਵੀਡਿਓ ਨੂੰ ਸੁਨੰਦਾ ਨੇ ਇੱਕ ਕੈਪਸ਼ਨ ਵੀ ਦਿਤਾ ਹੈ ‘sunanda_ss Yaar yeh Daada Daadi ji sabke itne cute kyu hote hain’ ਸੁਨੰਦਾ ਸ਼ਰਮਾ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡਿਓ ਦੇ ਵੀਵਰਜ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।