ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਟੀਵੀ ਦੇ ਮਸ਼ਹੂਰ ਇਸ ਸ਼ੋਅ ਵਿੱਚ ਆਵੇਗੀ ਨਜ਼ਰ

By  Rupinder Kaler September 18th 2021 11:47 AM

ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਕੋਨੇ ਕੋਨੋ ਤੱਕ ਪਹੁੰਚਾਉਣ ਲਈ ਪੀਟੀਸੀ ਪੰਜਾਬੀ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ‘ਹੁਨਰ ਪੰਜਾਬ ਦਾ’ ਸੀਜਨ-2 (‘Hunar Punjab Da 2’) ਇਸ ਸ਼ੋਅ ਵਿੱਚ ਉਹਨਾਂ ਲੋਕਾਂ ਦੀ ਪ੍ਰਤਿਭਾ ਨੂੰ ਦਿਖਾਇਆ ਜਾਂਦਾ ਹੈ, ਜਿਹੜੇ ਕੁਝ ਵੱਖਰਾ ਕੰਮ ਕਰਕੇ ਦੁਨੀਆ ਤੇ ਆਪਣਾ ਨਾਂਅ ਬਨਾਉਣਾ ਚਾਹੁੰਦੇ ਹਨ ।ਪੀਟੀਸੀ ਪੰਜਾਬੀ ਦੇ ਇਸ ਸ਼ੋਅ ਨੂੰ ਇਸ ਵਾਰ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ (Sunanda Sharma) ਹੋਸਟ ਕਰੇਗੀ ।

Pic Courtesy: Instagram

ਹੋਰ ਪੜ੍ਹੋ :

ਕਿਸਾਨੀ ਮੋਰਚੇ ਵਿੱਚ ਮਰਨ ਵਾਲੇ ਹਰ ਕਿਸਾਨ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ, ਕਿਹਾ ਰਣਜੀਤ ਬਾਵਾ ਨੇ

sunanda sharma Pic Courtesy: Instagram

ਜਿਸ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਸ਼ੋਅ ਵਿੱਚ ਹਰ ਉਹ ਬੰਦਾ ਹਿੱਸਾ ਲੈ ਸਕਦਾ ਹੈ ਜਿਸ ਵਿੱਚ ਕੋਈ ਨਾ ਕੋਈ ਹੁਨਰ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਤੁਹਾਨੂੰ ਆਪਣੇ ਹੁਨਰ ਦੀ ਇੱਕ ਵੀਡੀਓ ਬਨਾਉਣੀ ਹੋਵੇਗੀ, ਤੇ ਇਸ ਵੀਡੀਓ ਨੂੰ ਇਸ ਵਟਸਐੱਪ ਨੰਬਰ 9811757373 ’ਤੇ ਭੇਜਣਾ ਹੋਵੇਗਾ ਜਾਂ ਫ਼ਿਰ ਇਸ ਵੀਡੀਓ ਨੂੰ ‘ਪੀਟੀਸੀ ਪਲੇਅ’ ਐਪ ਤੇ ਅਪਲੋਡ ਕਰ ਸਕਦੇ ਹੋ ।

 

View this post on Instagram

 

A post shared by ??????? ?ℎ???? ਸੁਨੰਦਾ ਸ਼ਰਮਾਂ (@sunanda_ss)

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਸੀਸੀ ਪੰਜਾਬੀ ਦੇ ਸ਼ੋਅ "ਹੁਨਰ ਪੰਜਾਬ ਦਾ" ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ । ਸੋ ਹੁਣ ਦੇਰ ਕਿਸ ਗੱਲ ਦੀ ਚੱਕੋ ਆਪਣਾ ਮੋਬਾਈਲ ਤੇ ਬਣਾਓ ਆਪਣੇ ਹੁਨਰ ਦੀ ਵੀਡੀਓ ।

 

 

Related Post