ਇਹ ਸਖਸ਼ ਸੀ ਸੁਰਜੀਤ ਬਿੰਦਰਖੀਆ ਦੀ ਪ੍ਰੇਰਨਾ, ਜਿਸ ਨੂੰ ਦਿਲ 'ਚ ਵਸਾਕੇ ਗਾਉਂਦੇ ਸਨ ਗਾਣੇ, ਦੇਖੋ ਵੀਡਿਓ

By  Rupinder Kaler February 8th 2019 05:42 PM

ਕਹਿੰਦੇ ਹਨ ਕਿਸੇ ਸਾਹਿਤਕਾਰ ਜਾਂ ਗਾਇਕ ਦੀ ਕੋਈ ਨਾਲ ਕੋਈ ਪ੍ਰੇਰਨਾ ਹੁੰਦੀ ਹੈ ਜਿਸ ਨੂੰ ਮਨ ਵਿੱਚ ਵਸਾ ਕੇ ਸਾਹਿਤਕਾਰ ਸਾਹਿਤ ਦੀ ਰਚਨਾ ਕਰਦਾ ਹੈ ਤੇ ਗਾਇਕ ਗੀਤ ਗਾਉਂਦਾ ਹੈ । ਇਸੇ ਤਰ੍ਹਾਂ ਗਾਇਕ ਸੁਰਜੀਤ ਬਿੰਦਰਖੀਆ ਦੀ ਪ੍ਰੇਰਨਾ ਉਹਨਾਂ ਦੀ ਧਰਮ-ਪਤਨੀ ਸੀ । ਜਿਸ ਲਈ ਉਹ ਗਾਣੇ ਗਾਉਂਦੇ ਸਨ ਤੇ ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਸੀ ।

https://www.youtube.com/watch?v=NjPCjCCjMH4

ਇਸ ਸਭ ਦਾ ਖੁਲਾਸਾ ਸੁਰਜੀਤ ਬਿੰਦਰਖੀਆ ਦੀ ਇੱਕ ਪੁਰਾਣੀ ਵੀਡਿਓ ਵਿੱਚ ਹੁੰਦਾ ਹੈ ਜਿਸ ਨੂੰ ਕਿ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਬਿੰਦਰਖੀਆ ਕਹਿੰਦੇ ਹਨ ਕਿ ਉਹਨਾਂ ਦੀ ਪ੍ਰੇਰਨਾ ਉਹਨਾ ਦੀ ਪਤਨੀ ਪ੍ਰੀਤ ਹੀ ਹੈ । ਇਸ ਵੀਡਿਓ ਦੇ ਨਾਲ ਹੀ ਬੰਟੀ ਬੈਂਸ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਬਿੰਦਰਖੀਆ ਦਾ ਯਾਰ ਬੋਲਦਾ ਗਾਣਾ ਇੱਕ ਵਾਰ ਫਿਰ ਨਵੇਂ ਰੂਪ ਵਿੱਚ 10 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ । ਇਸ ਗਾਣੇ ਨੂੰ ਉਹਨਾਂ ਦੇ ਬੇਟੇ ਗੀਤਾਜ਼ ਨੇ ਗਾਇਆ ਹੈ ।

https://www.instagram.com/p/BtlWsOUB8Na/

ਇੱਥੇ ਤੁਹਨੂੰ ਦੱਸ ਦਿੰਦੇ ਹਾ ਕਿ ਯਾਰ ਬੋਲਦਾ ਗਾਣਾ ਸੁਰਜੀਤ ਬਿੰਦਰਖੀਆ ਦਾ ਹਿੱਟ ਗਾਣਾ ਸੀ । ਇਹ ਗਾਣਾ ਉਹਨਾਂ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਗਾਇਕਾਂ ਨੂੰ ਵੀ ਪਸੰਦ ਹੈ । ਇਸ ਗਾਣੇ ਨੂੰ ਪਸੰਦ ਕਰਨ ਵਾਲੇ ਗਾਇਕਾਂ ਵਿੱਚ ਸਭ ਤੋਂ ਪਹਿਲਾਂ ਦਿਲਜੀਤ ਦੋਸਾਂਝ ਆਉਂਦੇ ਹਨ । ਗੈਰੀ ਸੰਧੂ ਵੱਲੋਂ ਵੀ ਇਸ ਗਾਣੇ ਨੂੰ ਆਪਣੇ ਸ਼ੋਅ ਵਿੱਚ ਗਾਇਆ ਜਾਂਦਾ ਹੈ ।

Related Post